ਪੰਜਾਬੀਓ ਬੱਚ ਕੇ ! ਭੁੱਲ ਕੇ ਵੀ ਨਾ ਜਾਇਓ ਨਹਿਰਾਂ ਦੇ ਲਾਗੇ, ਪ੍ਰਸ਼ਾਸਨ ਦੀ ਸਲਾਹ….

by vikramsehajpal

ਜਲੰਧਰ (ਐਨ.ਆਰ.ਆਈ. ਮੀਡਿਆ) - ਪੰਜਾਬੀਆਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਭਾਖੜਾ 'ਚ 1584 ਫੁੱਟ ਤੇ ਪੌਂਗ 'ਚ 1313 ਫੁੱਟ ਪਾਣੀ ਪੱਧਰ ਵਧਿਆ ਹੈ। ਮੌਨਸੂਨ ਦੇ ਆਉਣ ਤੋਂ ਪਹਿਲਾਂ ਡੈਮ 'ਚ ਪਾਣੀ ਦਾ ਪੱਧਰ ਵਧ ਗਿਆ ਹੈ। ਪਿਛਲੇ 60 ਸਾਲਾਂ ਦੇ ਮੁਕਾਬਲੇ 12 ਜੂਨ ਤੱਕ ਪਹਿਲੀ ਵਾਰ ਪਾਣੀ ਵਧਿਆ ਹੈ।

ਹੀਟ ਵੇਵ ਕਰਕੇ ਪਿਘਲੇ ਗਲੇਸ਼ੀਅਰ ਪਿਗਲਣ ਕਰਕੇ ਪਾਣੀ ਦਾ ਪੱਧਰ ਵਧਿਆ ਹੈ। ਭਾਖੜਾ ਡੈਮ ਤੋਂ ਅੱਜ ਛੱਡਿਆ ਜਾ ਸਕਦਾ 26 ਹਜ਼ਾਰ ਕਿਊਸਿਕ ਪਾਣੀ।ਸਤਲੁਜ ਦੇ ਵਿੱਚ ਪਾਣੀ ਆਉਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਲੋਕਾਂਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸਤਲੁਜ ਦਰਿਆ ਦੇ ਨੇੜੇ ਨਾ ਜਾਣ।