ਕੀਵ (ਪਾਇਲ): ਤੁਹਾਨੂੰ ਦੱਸ ਦਇਏ ਕਿ ਸ਼ੁੱਕਰਵਾਰ ਤੜਕੇ ਯੂਕਰੇਨ 'ਤੇ ਰੂਸ ਦੁਆਰਾ ਮਿਜ਼ਾਈਲ ਅਤੇ ਡਰੋਨ ਹਮਲਿਆਂ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗਰਭਵਤੀ ਔਰਤ ਸਮੇਤ ਘੱਟੋ-ਘੱਟ 35 ਜ਼ਖਮੀ ਹੋ ਗਏ। ਜਿਸ ਦੌਰਾਨ ਯੂਕਰੇਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਦੇਸ਼ ਭਰ 'ਚ ਹਮਲੇ 'ਚ ਘੱਟੋ-ਘੱਟ 430 ਡਰੋਨ ਅਤੇ 18 ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰ ਖੇਤਰਾਂ ਵਿੱਚ ਹੋਏ ਇਸ ਹਮਲੇ ਦਾ ਨਿਸ਼ਾਨਾ ਕੀਵ ਸੀ। ਜ਼ੇਲੇਨਸਕੀ ਨੇ ਟੈਲੀਗ੍ਰਾਮ 'ਤੇ ਇੱਕ ਪੋਸਟ ਵਿੱਚ ਕਿਹਾ, "ਇਹ ਯੋਜਨਾਬੱਧ ਹਮਲਾ ਲੋਕਾਂ ਅਤੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਕੀਤਾ ਗਿਆ ਸੀ।"
ਉਨ੍ਹਾਂ ਕਿਹਾ ਕਿ ਹਮਲਾ ਇੰਨਾ ਜ਼ਬਰਦਸਤ ਸੀ ਕਿ ਮਿਜ਼ਾਈਲ ਦੇ ਟੁਕੜਿਆਂ ਨਾਲ ਅਜ਼ਰਬਾਈਜਾਨ ਦੂਤਘਰ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਹਮਲਿਆਂ 'ਚ 6 ਲੋਕ ਮਾਰੇ ਗਏ ਅਤੇ ਇਕ ਗਰਭਵਤੀ ਔਰਤ ਸਮੇਤ ਘੱਟੋ-ਘੱਟ 35 ਲੋਕ ਜ਼ਖਮੀ ਹੋ ਗਏ। ਮਾਸਕੋ ਨੇ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਤੋਂ ਇਨਕਾਰ ਕੀਤਾ ਹੈ। ਰੂਸੀ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਯੂਕਰੇਨ ਦੇ "ਫੌਜੀ-ਉਦਯੋਗਿਕ ਅਤੇ ਊਰਜਾ ਸਹੂਲਤਾਂ" 'ਤੇ ਰਾਤ ਨੂੰ ਹਮਲੇ ਕੀਤੇ। ਯੂਕਰੇਨੀ ਅਧਿਕਾਰੀਆਂ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਅਤੇ ਰਿਹਾਇਸ਼ੀ ਕੰਪਲੈਕਸਾਂ ਤੇ ਜਨਤਕ ਇਮਾਰਤਾਂ ਨੂੰ ਹੋਏ ਨੁਕਸਾਨ ਵੱਲ ਇਸ਼ਾਰਾ ਕੀਤਾ। ਡਾਰਨਿਤਸਕੀ ਜ਼ਿਲ੍ਹੇ 'ਚ ਮਲਬਾ ਇੱਕ ਰਿਹਾਇਸ਼ੀ ਇਮਾਰਤ ਦੇ ਵਿਹੜੇ ਅਤੇ ਇੱਕ ਵਿਦਿਅਕ ਸੰਸਥਾ ਦੇ ਕੈਂਪਸ ਵਿੱਚ ਡਿੱਗ ਪਿਆ। ਜਿਸ ਕਰਕੇ ਮਲਬੇ ਦੇ ਡਿੱਗਣ ਨਾਲ ਇੱਕ ਕਾਰ ਨੂੰ ਅੱਗ ਲੱਗ ਗਈ।
ਡਨੀਪ੍ਰੋਵਸਕੀ ਜ਼ਿਲ੍ਹੇ 'ਚ ਤਿੰਨ ਅਪਾਰਟਮੈਂਟਾਂ, ਇੱਕ ਘਰ ਅਤੇ ਇੱਕ ਖੁੱਲ੍ਹੇ ਖੇਤਰ ਨੂੰ ਅੱਗ ਲੱਗ ਗਈ। ਇਸ ਤੋਂ ਇਲਾਵਾ ਪੋਡਿਲਸਕੀ ਜ਼ਿਲ੍ਹੇ ਵਿੱਚ ਪੰਜ ਰਿਹਾਇਸ਼ੀ ਅਤੇ ਇੱਕ ਗੈਰ-ਰਿਹਾਇਸ਼ੀ ਇਮਾਰਤ ਨੂੰ ਨੁਕਸਾਨ ਪਹੁੰਚਿਆ। ਹੋਲੋਸੀਵਸਕੀ ਜ਼ਿਲ੍ਹੇ ਵਿੱਚ, ਇੱਕ ਹਸਪਤਾਲ ਨੂੰ ਅੱਗ ਲੱਗ ਗਈ ਅਤੇ ਇੱਕ ਗੈਰ-ਰਿਹਾਇਸ਼ੀ ਇਮਾਰਤ ਨੂੰ ਨੁਕਸਾਨ ਪਹੁੰਚਿਆ। ਡੇਸਨੀਅਨਸਕੀ ਅਤੇ ਸੋਲੋਮੀਅਨਸਕੀ ਜ਼ਿਲ੍ਹਿਆਂ ਵਿੱਚ ਹਮਲਿਆਂ ਤੋਂ ਬਾਅਦ ਰਿਹਾਇਸ਼ੀ ਇਮਾਰਤਾਂ ਨੂੰ ਅੱਗ ਲੱਗ ਗਈ, ਜਦੋਂ ਕਿ ਸਵਿਆਤੋਸ਼ਿੰਸਕੀ ਜ਼ਿਲ੍ਹੇ ਵਿੱਚ ਇੱਕ ਨਿੱਜੀ ਘਰ ਨੂੰ ਅੱਗ ਲੱਗ ਗਈ। ਖੇਤਰੀ ਮੁਖੀ ਮਾਈਕੋਲਾ ਕਲਾਸ਼ਨਿਕ ਨੇ ਕਿਹਾ ਕਿ ਕੀਵ ਖੇਤਰ ਵਿੱਚ ਰੂਸੀ ਹਮਲਿਆਂ ਨੇ ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਘਰਾਂ ਨੂੰ ਨੁਕਸਾਨ ਪਹੁੰਚਾਇਆ, ਜਿਸ ਵਿੱਚ ਘੱਟੋ-ਘੱਟ ਇੱਕ ਨਾਗਰਿਕ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਬਿਲਾ ਤਸਰਕਵਾ ਵਿੱਚ ਇੱਕ 55 ਸਾਲਾ ਵਿਅਕਤੀ ਨੂੰ ਸੜਨ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।



