ਪੰਜਾਬ – ਇਕੋ ਦਿਨ ‘ਚ ਕੋਰੋਨਾ ਨਾਲ 44 ਮੌਤਾਂ, ਆਏ 2669 ਨਵੇਂ ਕੇਸ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਕਾਰਨ 44 ਮੌਤਾਂ ਦਰਜ ਹੋਈਆਂ ਹਨ।ਇਸ ਸਾਲ ਸੰਕਰਮਣ ਨਾਲ ਮਰਨ ਵਾਲੇ ਲੋਕਾਂ ਦੀ ਇਹ ਸਭ ਦੀ ਵੱਡੀ ਗਿਣਤੀ ਹੈ।ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 10 ਲੋਕਾਂ ਦੀ ਲਾਗ ਕਾਰਨ ਜਾਨ ਗਈ ਹੈ।ਇਸ ਦੇ ਨਾਲ ਹੀ ਸੂਬੇ ਅੰਦਰ ਐਤਵਾਰ ਨੂੰ 2669 ਨਵੇਂ ਕੋਰੋਨਾ ਕੇਸ ਸਾਹਮਣੇ ਆਏ।

ਇਸ ਵਕਤ ਪੰਜਾਬ ਅੰਦਰ 18257 ਐਕਟਿਵ ਕੇਸ ਹਨ। ਦੱਸ ਦਈਏ ਕੀ ਪੰਜਾਬ ਅੰਦਰ ਐਤਵਾਰ ਨੂੰ ਅੰਮ੍ਰਿਤਸਰ -5, ਗੁਰਦਾਸਪੁਰ -7, ਹੁਸ਼ਿਆਰਪੁਰ -10, ਜਲੰਧਰ -6, ਲੁਧਿਆਣਾ -8, ਫਿਰੋਜ਼ਪੁਰ, ਕਪੂਰਥਲਾ, ਸੰਗਰੂਰ, ਪਠਾਨਕੋਟ, ਪਟਿਆਲਾ, ਐਸ.ਏ.ਐਸ. ਨਗਰ ਵਿੱਚ 1-1 ਮੌਤ ਅਤੇ ਤਰਨ ਤਾਰਨ ਵਿੱਚ ਦੋ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ।