45 ਹਜ਼ਾਰ ਖੋਹ ਭੱਜੇ ਵਿਅਕਤੀ ਆਏ ਪੁਲਿਸ ਅੜਿਕੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਵਾਨੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਦੁਕਾਨ 'ਤੇ ਬੈਠੇ ਚਾਚੇ- ਭਤੀਜੇ ਪੈਸੇ ਗਿਣ ਰਹੇ ਸੀ। ਅਚਾਨਕ ਕੁਝ ਲੁਟੇਰੇ ਉਨ੍ਹਾਂ ਕੋਲੋਂ 45 ਹਜ਼ਾਰ ਰੁਪਏ ਖੋਹ ਮੌਕੇ ਤੋਂ ਫਰਾਰ ਹੋ ਗਏ। ਜਿਨ੍ਹਾਂ ਨੂੰ ਕੁਝ ਸਮੇ ਬਾਅਦ ਪੁਲਿਸ ਨੇ ਛਾਪੇਮਾਰੀ ਦੌਰਾਨ ਦਬੋਚ ਲਿਆ । ਦੱਸਿਆ ਜਾ ਰਿਹਾ ਪੁਲਿਸ ਨੇ ਲੁਟੇਰਿਆਂ ਕੋਲੋਂ ਵਾਰਦਾਤ ਸਮੇ ਵਰਤੀ ਕਾਰ ਵੀ ਬਰਾਮਦ ਕਰ ਲਈ ਹੈ।

ਹਿਮਾਂਸ਼ੂ ਨੇ ਪੁਲਿਸ ਨੂੰ ਦੱਸਿਆ ਕਿ ਉਹ ਤੇ ਉਸ ਦਾ ਚਾਚਾ ਆਪਣੀ ਦੁਕਾਨ 'ਤੇ ਪੈਸੇ ਗਿਣ ਰਹੇ ਸੀ ਤਾਂ ਇਸ ਦੌਰਾਨ ਦੁਕਾਨ 'ਤੇ ਆਏ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਕੋਲੋਂ 45 ਹਜ਼ਾਰ ਖੋਹ ਲਏ ਤੇ ਧੱਕਾ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ । ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਕਰਦੇ ਪੈਸੇ ਖੋਹ ਕੇ ਭੱਜੇ ਜਸਪ੍ਰੀਤ ,ਧਰਮਪ੍ਰੀਤ ਨੂੰ ਕਾਰ ਸਮੇਤ ਕਾਬੂ ਕਰ ਲਿਆ । ਪੁਲਿਸ ਅਧਿਕਾਰੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਦੋਸ਼ੀ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਹਨ, ਜਿਨ੍ਹਾਂ ਖਿਲਾਫ ਕਈ ਥਾਣਿਆਂ 'ਚ ਮਾਮਲੇ ਦਰਜ਼ ਹਨ ।