BSF ਤੇ ਨਸ਼ਾ ਤਸਕਰਾਂ ਨਾਲ ਮੁਕਾਬਲੇ ‘ਚ ਇੱਕ ਜਵਾਨ ਦੇ ਲੱਗੀ ਗੋਲੀ, 47 ਕਿੱਲੋ ਹੈਰੋਇਨ ਬਰਾਮਦ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਵਿੱਚ ਪਾਕਿਸਤਾਨ ਸਰਹੱਦ ਨੇੜੇ ਨਸ਼ਾ ਤਸਕਰਾਂ ਨਾਲ ਸੀਮਾ ਸੁਰੱਖਿਆ ਬਲ ਦੀ ਮੁਠਭੇੜ ਹੋਈ ਹੈ। ਇਸ ਮੁਕਾਬਲੇ ਵਿੱਚ ਇੱਕ ਜਵਾਨ ਦੇ ਗੋਲੀ ਲੱਗਣ ਨਾਲ ਹਾਲਤ ਗੰਭੀਰ ਹੈ। ਪਰ ਇਸਦੇ ਨਾਲ ਹੀ ਬੀਐੱਸਐਫ ਨੇ 47 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ।

ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89ਬਟਾਲੀਅਨ ਦੀ ਬੀ ਓ ਪੀ ਚੰਦੂ ਵਡਾਲਾ ਵਿਖੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਬੀਐਸਐਫ ਜਵਾਨਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਮੁੱਠਭੇੜ ਹੋ ਗਈ, ਜਿਸ ਦੌਰਾਨ ਬੀਐਸਐਫ ਦਾ ਜਵਾਨ ਗੋਲੀ ਲੱਗਣ ਕਾਰਨ ਗੰਭੀਰ ਫੱਟੜ ਹੋ ਗਿਆ। ਜਿਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ।

ਜਾਣਕਾਰੀ ਦਿੰਦਾ ਹੋਇਆ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਅੱਜ ਸਵਾ ਪੰਜ ਵਜੇ ਦੇ ਕਰੀਬ ਚੰਦੂ ਵਡਾਲਾ ਪੋਸਟ ਦੇ ਜਵਾਨਾ ਸਰਹੱਦ ਤੇ ਸੰਘਣੀ ਧੁੰਦ ਦੌਰਾਨ ਹਿਲਜੁਲ ਵੇਖੀ ਇਸ ਦੌਰਾਨ ਪਾਕਿ ਤਸਕਰਾਂ ਅਤੇ ਬੀਐੱਸਐਫ ਜਵਾਨਾਂ ਦੌਰਾਨ ਚੱਲੀ ਗੋਲੀ ਦੌਰਾਨ ਬੀਐਸਐਫ ਦੇ ਜਵਾਨ ਗਿਆਨ ਚੰਦ ਦੇ ਸਿਰ ਤੇ ਗੋਲੀ ਲੱਗਣ ਕਾਰਨ ਗੰਭੀਰ ਫੱਟੜ ਹੋ ਗਿਆ, ਜਦ ਕਿ ਬੀਐਸਐਫ ਜਵਾਨਾਂ ਵੱਲੋਂ 47 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਦੌਰਾਨ ਸਰਚ ਅਭਿਆਨ ਜਾਰੀ ਹੈ।

More News

NRI Post
..
NRI Post
..
NRI Post
..