ਗੁਜ਼ਰਾਤ ਦੇ ਸਕੂਲ ‘ਚ ਅੱਗ ਲੱਗਣ ਨਾਲ 5 ਬੱਚਿਆਂ ਦੀ ਜਾਨ ਖ਼ਤਰੇ ‘ਚ

by vikramsehajpal

ਅਹਿਮਦਾਬਾਦ,(ਦੇਵ ਇੰਦਰਜੀਤ) : ਕੋਰੋਨਾ ਲਾਗ਼ ਕਾਰਨ ਸਰਕਾਰ ਵਲੋਂ ਸਕੂਲ ਬੰਦ ਰੱਖਣ ਦੇ ਆਦੇਸ਼ ਦੇ ਬਾਵਜੂਦ ਬੱਚਿਆਂ ਦੇ ਸਕੂਲ ਆਉਣ ਦਾ ਕਾਰਨ ਫਿਲਹਾਲ ਸਮਝ ਤੋਂ ਪਰੇ ਹੈ।ਗੁਜਰਾਤ ਦੇ ਅਹਿਮਦਾਬਾਦ ਦੇ ਕ੍ਰਿਸ਼ਨਾਨਗਰ ਇਲਾਕੇ 'ਚ ਇਕ ਸਕੂਲ 'ਚ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ। ਇਸ ਹਾਦਸੇ 'ਚ 5 ਬੱਚੇ ਸਕੂਲ ਦੀ ਛੱਤ 'ਤੇ ਫਸ ਗਏ ਹਨ। ਅੱਗ ਦੀਆਂ ਲਪਟਾਂ 4 ਤੋਂ 5 ਮੰਜ਼ਲਾ ਪੂਰੀ ਇਮਾਰਤ ਨੂੰ ਘੇਰੇ ਹੋਏ ਹਨ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸਕੂਲ ਦੀ ਛੱਤ 'ਤੇ 5 ਬੱਚੇ ਫਸੇ ਹੋਏ ਹਨ।

ਪੁਲਸ ਅਤੇ ਪ੍ਰਸ਼ਾਸਨ ਵਲੋਂ ਕੋਈ ਅਧਿਕਾਰਤ ਜਾਣਕਾਰੀ ਵੀ ਨਹੀਂ ਦਿੱਤੀ ਗਈ ਹੈ। ਆਪਣੀ ਜਾਨ ਬਚਾਉਣ ਲਈ 5 ਬੱਚੇ ਬਿਲਡਿੰਗ ਦੀ ਸਭ ਤੋਂ ਉੱਪਰ ਦੀ ਛੱਤ 'ਤੇ ਚੱਲੇ ਗਏ ਹਨ, ਫਿਲਹਾਲ ਉਨ੍ਹਾਂ ਨੂੰ ਛੱਤ ਤੋਂ ਉਤਾਰਿਆ ਨਹੀਂ ਜਾ ਸਕਦਾ। ਅੱਗ ਬੁਝਾਉਣ ਲਈ ਕਰੀਬ 10 ਗੱਡੀਆਂ ਮੌਕੇ 'ਤੇ ਮੌਜੂਦ ਹਨ।

More News

NRI Post
..
NRI Post
..
NRI Post
..