ਪਤਨੀ ਨਾਲ ਚਲਦੇ ਝਗੜੇ ਤੋਂ ਬਾਅਦ ,ਕਲਯੁਗੀ ਪਿਓ ਨੇ ਜ਼ਮੀਨ ’ਤੇ ਪਟਕ ਕੇ ਕੀਤਾ 5 ਮਹੀਨੇ ਦੀ ਧੀ ਦਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਦੇ ਇਕ ਕਲਯੁਗੀ ਪਿਓ ਨੇ ਪਤਨੀ ਨਾਲ ਚਲਦੇ ਝਗੜੇ ਕਰਕੇ ਆਪਣੀ 5 ਮਹੀਨੇ ਦੀ ਧੀ ਨੂੰ ਜਮੀਨ ’ਤੇ ਪਟਕ ਕੇ ਉਸ ਵੇਲੇ ਕਤਲ ਕਰ ਦਿੱਤਾ । ਜਾਣਕਾਰੀ ਅਨੁਸਾਰ ਮੁੱਖੋ ਵਾਸੀ ਮੁਰਾਦਪੁਰ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਅਬਜਲ ਨਾਥ ਪੁੱਤਰ ਦਲੇਰ ਨਾਥ ਨਾਲ ਝਗੜਾ ਚਲਦਾ ਸੀ। ਉਹ ਆਪਣੇ ਸਹੁਰੇ ਘਰ ਵਿਖੇ ਆਪਣੀ ਪੰਜ ਮਹੀਨੇ ਦੀ ਧੀ ਸੌਰਬੀ ਨੂੰ ਲੈਣ ਲਈ ਆਈ। ਜਿਥੇ ਉਸਦਾ ਪਤੀ ਨਾਲ ਮੁੜ ਝਗੜਾ ਹੋ ਗਿਆ।

ਇਸੇ ਦੌਰਾਨ ਉਸਦੇ ਨਨਾਣਵਈਏ ਨੇ ਉਸਦੇ ਪਤੀ ਨੂੰ ਕਿਹਾ ਕਿ ਜੇਕਰ ਇਹ ਲੜਕੀ ਨੂੰ ਇਥੇ ਨਹੀਂ ਰਹਿਣ ਦਿੰਦੀ ਤਾਂ ਤੂੰ ਇਸ ਨੂੰ ਖਤਮ ਕਰਦੇ। ਜਿਸ ਤੋਂ ਬਾਅਦ ਉਸਦੇ ਪਤੀ ਅਬਜਲ ਨੇ ਸੌਰਬੀ ਨੂੰ ਜ਼ੋਰ ਨਾਲ ਜ਼ਮੀਨ ’ਤੇ ਪਟਕ ਦਿੱਤਾ ਤੇ ਉਸਦੇ ਸਿਰ ਵਿਚ ਗੰਭੀਰ ਸੱਟ ਲੱਗ ਗਈ। ਹਸਪਤਾਲ ਵਿੱਚ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਮੌਕੇ ’ਤੇ ਪੁੱਜੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪਿਤਾ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।