ਕੈਨੇਡੀਅਨ ਗ੍ਰੀਨ ਕਾਰਡ ਪ੍ਰਾਪਤ ਕਰਨ ਵਾਲੇ ਭਾਰਤੀਆਂ ਦਾ ਅੰਕੜਾ 51% ਤਕ ਪੁੱਜਿਆ

by mediateam

ਓਟਾਵਾ , 09 ਜੁਲਾਈ ( NRI MEDIA )

ਭਾਰਤੀ ਲੋਕਾਂ ਵਿਚ ਅਮਰੀਕਾ ਦੀ ਥਾਂ ਕੈਨੇਡਾ ਜਾਣ ਦੀ ਇੱਛਾ ਵਧੇਰੇ ਜਿਆਦਾ ਹੈ ਇਸਦਾ ਮੁਖ ਕਾਰਨ ਹੈ ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਕੀਮ ਜੋ ਕਿ ਲੋਕਾਂ ਨੂੰ ਸਿਧੇ ਸਥਾਈ ਨਾਗਰਿਕਤਾ ਪ੍ਰਦਾਨ ਕਰਦਾ ਹੈ , ਆਪ ਜੀ ਨੂੰ ਜਾਣ ਕੇ ਬੇਹੱਦ ਖੁਸ਼ੀ ਹੋਵੇਗੀ ਕਿ ਕੈਨੇਡਾ ਦਾ ਗ੍ਰੀਨ ਕਾਰਡ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ 51% ਵੱਧ ਗਈ ਹੈ ਜਿਨ੍ਹਾਂ ਵਿੱਚ ਸਾਰੇ ਹੀ ਭਾਰਤੀ ਭਾਈਚਾਰੇ ਨਾਲ ਸਬੰਧਤ ਹਨ |


ਨਵੇਂ ਅੰਕੜਿਆਂ ਦੇ ਮੁਤਾਬਿਕ ਸਾਲ 2018 ਦੇ ਵਿਚ ਐਕਸਪ੍ਰੈਸ ਐਂਟਰੀ ਸਕੀਮ ਦੇ ਤਹਿਤ 92,000 ਲੋਕਾਂ ਨੂੰ ਸਥਾਈ ਨਾਗਰਿਕਤਾ ਪ੍ਰਾਪਤ ਹੋਈ ਜਿਸ ਵਿਚੋਂ 39,677 ਭਾਰਤੀ ਹੀ ਹਨ।  ਇਹ ਆਂਕੜੇ 2017 ਦੇ 65,500 ਲੋਕਾਂ ਨੂੰ ਸਥਾਈ ਨਾਗਰਿਕਤਾ ਮਿਲਣ ਨਾਲੋਂ ਕਿਤੇ ਜ਼ਿਆਦਾ ਹੈ , ਅਮਰੀਕਾ ਦੇ ਐਚ 1 ਵੀਜ਼ਾ ਦੀ ਵਧਦੀ ਮੁਸ਼ਕਿਲਾਂ ਨੂੰ ਵੇਖਦੇ ਹੋਏ ਲੋਕ ਅਮਰੀਕਾ ਦੀ ਥਾਂ ਦੂਜੇ ਦੇਸ਼ਾਂ ਖ਼ਾਸਕਰ ਕੈਨੇਡਾ ਨੂੰ ਪਹਿਲ ਦੇ ਰਹੇ ਹਨ।

ਬਹੁਤ ਸਾਰੇ ਭਾਰਤੀਆਂ ਨੂੰ ਕੈਨੇਡਾ ਵਿਚ ਰੁਜ਼ਗਾਰ ਜਾਂ ਸਥਾਈ ਬੰਦੋਬਸਤ ਦੀ ਤਲਾਸ਼ ਲਈ ਜਾਣਾ ਪੈਂਦਾ ਹੈ ਇਸ ਤੋਂ ਇਲਾਵਾ ਭਾਰਤੀਆਂ ਵਿੱਚ ਇਸ ਦੇਸ਼ ਨੂੰ ਲੈ ਕੇ ਕਾਫੀ ਕਰੇਜ ਵੀ ਹੈ , ਪਾਇਲਟ ਸਕੀਮ - ਗਲੋਬਲ ਟੈਲੈਂਟ ਸਟ੍ਰੀਮ (ਜੀਟੀਐਸ) ਜੋ ਕਿ ਕਨੇਡਾ ਦੀਆਂ ਕੰਪਨੀਆਂ ਨੂੰ ਦੋ ਹਫਤਿਆਂ ਦੇ ਅੰਦਰ-ਅੰਦਰ ਚੰਗੇ ਪਿਛੋਕੜ ਵਾਲੇ ਲੋਕਾਂ ਨੂੰ ਲਿਆਉਣ ਦੇ ਯੋਗ ਬਣਾਉਂਦੀ ਹੈ ,  ਇਹ ਯੋਜਨਾ ਅੱਗੇ ਵੀ ਕੈਨੇਡਾ ਵਿੱਚ ਪ੍ਰਵਾਸੀਆਂ ਦੇ ਇਸ ਪ੍ਰਵਾਹ ਨੂੰ ਵਧਾਏਗੀ |

More News

NRI Post
..
NRI Post
..
NRI Post
..