ਕੈਨੇਡਾ ਦੇ ਬਰੈਂਪਟਨ ‘ਚ 53 ਸਾਲਾਂ ਪੰਜਾਬੀ ਲਾਪਤਾ

by mediateam

ਬਰੈਂਪਟਨ (Nri Media) : ਕੈਨੇਡਾ ਦੇ ਬਰੈਂਪਟਨ ਵਿੱਚ 53 ਸਾਲਾ ਪੰਜਾਬੀ ਕੁਲਦੀਪ ਸੰਘਾ ਲਾਪਤਾ ਹੋ ਗਿਆ ਹੈ, ਜਿਸ ਦੀ ਭਾਲ ਪੀਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਸ ਨੂੰ ਆਖਰੀ ਵਾਰ ਬਰੈਂਪਟਨ ਦੇ ਓਕਟਿੱਲੋ ਬੁਲੇਵਾਰਡ ਐਂਡ ਇਜੀਪਟ ਡਰਾਈਵ ਖੇਤਰ ਵਿੱਚ ਦੇਖਿਆ ਗਿਆ ਸੀ। ਦੱਸ ਦਈਏ ਕਿ ਜਦੋਂ ਕੁਲਦੀਪ ਸੰਘਾ ਲਾਪਤਾ ਹੋਇਆ ਉਸ ਵੇਲੇ ਉਸ ਨੇ ਸਲੇਟੀ ਰੰਗ ਦੀ ਜੈਕਟ, ਹਰੇ ਰੰਗ ਦੀ ਟੀ-ਸ਼ਰਟ, ਕਾਲੇ ਰੰਗ ਦੀ ਪੈਂਟ ਅਤੇ ਸਲੇਟੀ ਰੰਗ ਦੇ ਜੁੱਤੇ ਪਾਏ ਹੋਏ ਸਨ।


ਕੁਲਦੀਪ ਸੰਘਾ ਦਾ ਪਰਿਵਾਰ ਅਤੇ ਪੀਲ ਪੁਲਿਸ ਉਸ ਦੀ ਸਿਹਤਯਾਬੀ ਨੂੰ ਲੈ ਕੇ ਚਿੰਤਤ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦਾ ਵਾਸੀ ਕੁਲਦੀਪ ਸੰਘਾ ਲਾਪਤਾ ਹੋ ਗਿਆ ਹੈ, ਜਿਸ ਨੂੰ ਆਖਰੀ ਵਾਰ 5 ਫਰਵਰੀ ਨੂੰ ਸਵੇਰੇ ਲਗਭਗ ਸਾਢੇ 8 ਵਜੇ ਬਰੈਂਪਟਨ ਦੇ ਓਕਟਿੱਲੋ ਬੁਲੇਵਾਰਡ ਐਂਡ ਇਜੀਪਟ ਡਰਾਈਵ ਖੇਤਰ ਵਿੱਚ ਦੇਖਿਆ ਗਿਆ ਸੀ। ਉਸ ਦੀ ਲੰਬਾਈ ਲਗਭਗ 5 ਫੁੱਟ 7 ਇੰਚ ਹੈ ਅਤੇ ਉਹ ਸਿਰੋਂ ਮੋਨਾ ਹੈ। ਪੀਲ ਰੀਜਨਲ ਪੁਲਿਸ ਦੀ ਲੋਕਾਂ ਨੂੰ ਅਪੀਲਹੈ ਕਿ ਜੇਕਰ ਕਿਸੇ ਨੂੰ ਕੁਲਦੀਪ ਸੰਘਾ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਨੰਬਰ 905-453-2121 'ਤੇ ਸੰਪਰਕ ਕਰੇ।

More News

NRI Post
..
NRI Post
..
NRI Post
..