ਨਿਰਮਾਣ ਅਧੀਨ ਇਮਾਰਤ ਦੀ ਸਲੈਬ ਡਿੱਗਣ ਕਾਰਨ 6 ਲੋਕਾਂ ਦੀ ਮੌਤ

by jaskamal

ਨਿਊਜ਼ ਡੈਸਕ (ਜਸਕਮਲ) : ਪੁਣੇ ਦੇ ਯਰਵਦਾ ਖੇਤਰ 'ਚ ਵੀਰਵਾਰ ਦੇਰ ਰਾਤ ਉਸਾਰੀ ਅਧੀਨ ਇਕ ਇਮਾਰਤ ਦੀ ਸਲੈਬ ਡਿੱਗਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰਾਂ ਦੇ ਫਸ ਜਾਣ ਦਾ ਖਦਸ਼ਾ ਹੈ। ਇਹ ਘਟਨਾ ਰਾਤ ਕਰੀਬ 11 ਵਜੇ ਵਾਪਰੀ ਜਦੋਂ ਯਰਵੜਾ ਦੇ ਅਧੀਨ ਸ਼ਾਸਤਰੀਨਗਰ ਦੀ ਲੇਨ ਨੰਬਰ 8 'ਤੇ ਇਕ ਨਿਰਮਾਣ ਵਾਲੀ ਥਾਂ 'ਤੇ ਸਲੈਬ ਦਾ ਵੱਡਾ ਹਿੱਸਾ ਡਿੱਗ ਗਿਆ। ਮਰਨ ਵਾਲਿਆਂ 'ਚ ਸਾਈਟ 'ਤੇ ਕੰਮ ਕਰਨ ਵਾਲੇ ਮਜ਼ਦੂਰ ਵੀ ਸ਼ਾਮਲ ਹਨ।

ਯਰਵੜਾ ਥਾਣੇ ਦੇ ਇੰਸਪੈਕਟਰ ਯੂਨੁਸ਼ ਸ਼ੇਖ ਨੇ ਕਿਹਾ, ਹੁਣ ਤੱਕ ਛੇ ਵਿਅਕਤੀ ਮ੍ਰਿਤਕ ਪਾਏ ਗਏ ਹਨ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾਸੂਨ ਹਸਪਤਾਲ ਲਿਜਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹਨ। ਇਹ ਇਕ ਉਸਾਰੀ ਅਧੀਨ ਇਮਾਰਤ ਹੈ ਤੇ ਜਦੋਂ ਇਹ ਘਟਨਾ ਵਾਪਰੀ ਤਾਂ ਮਜ਼ਦੂਰ ਰਾਤ ਨੂੰ ਸਲੈਬ ਦੇ ਕੰਮ 'ਚ ਲੱਗੇ ਹੋਏ ਸਨ। ਪੁਲਿਸ ਦੇ ਅਨੁਸਾਰ, ਸਾਈਟ ਬਲੂ ਗ੍ਰਾਸ ਕੰਸਟ੍ਰਕਸ਼ਨ ਦੀ ਮਲਕੀਅਤ ਸੀ। ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

More News

NRI Post
..
NRI Post
..
NRI Post
..