ਅਮਰੀਕਾ-ਮੈਕਸੀਕੋ ਸਰਹੱਦ ਤੇ ਪਿਆਸੀ ਮਰ ਗਈ 6 ਸਾਲਾ ਭਾਰਤੀ ਬੱਚੀ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਬੀਤੇਂ ਦਿਨ ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ 'ਇਕ 6 ਸਾਲਾ ਭਾਰਤੀ ਬੱਚੀ ਦੀ ਮੌਤ ਹੋ ਗਈ। ਬੱਚੀ ਦੀ ਮੌਤ ਸ਼ੁੱਕਰਵਾਰ ਨੂੰ ਹੋਈ ਅਤੇ ਉਸ ਦੀ ਪਛਾਣ ਗੁਰਪ੍ਰੀਤ ਕੌਰ ਦੇ ਤੌਰ 'ਤੇ ਹੋਈ ਹੈ। ਭਾਰਤੀ ਮੂਲ ਦੀ ਬੱਚੀ ਦੀ ਮਾਂ ਜਦ ਪਾਣੀ ਲੱਭਣ ਲਈ ਬਾਹਰ ਗਈ ਤਾਂ ਉਸੇ ਦੌਰਾਨ ਬੱਚੀ ਦੀ ਮੌਤ ਹੋ ਗਈ। ਯੂ. ਐੱਸ. ਬਾਰਡਰ ਪੈਟਰੋਲਿੰਗ ਟੀਮ ਦੇ ਮੈਡੀਕਲ ਅਧਿਕਾਰੀ ਨੇ ਬੱਚੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀ ਸੰਕਟ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। 


ਯੂ. ਐੱਸ. ਬਾਰਡਰ ਪੈਟਰੋਲਿੰਗ ਟੀਮ ਮੁਤਾਬਕ, 'ਬੱਚੀ ਕੁਝ ਦਿਨਾਂ ਬਾਅਦ ਹੀ ਆਪਣਾ 7ਵਾਂ ਜਨਮ ਦਿਨ ਮਨਾਉਣ ਵਾਲੀ ਸੀ। ਐਰੀਜੋਨਾ ਰੇਗਿਸਤਾਨ 'ਚ ਇਸ ਸਮੇਂ ਬਹੁਤ ਗਰਮੀ ਹੈ। ਬੁੱਧਵਾਰ ਨੂੰ ਖੇਤਰ ਦਾ ਤਾਪਮਾਨ 42 ਡਿਗਰੀ ਪੁੱਜ ਗਿਆ ਸੀ। ਬੱਚੀ ਆਪਣੀ ਮਾਂ ਨਾਲ ਪ੍ਰਵਾਸੀਆਂ ਦੇ ਕੈਂਪ 'ਚ ਸੀ ਅਤੇ ਉਸ ਨੂੰ ਲੂ ਲੱਗ ਗਈ ਸੀ। ਜਦ ਬੱਚੀ ਦੀ ਮਾਂ ਪਾਣੀ ਲੈਣ ਗਈ ਤਾਂ ਬੱਚੀ ਦੀ ਮੌਤ ਹੋ ਗਈ।' ਅਮਰੀਕਾ 'ਚ ਪ੍ਰਵਾਸੀ ਸੰਕਟ ਨੂੰ ਲੈ ਕੇ ਬਹਿਸ ਜਾਰੀ ਹੈ। ਐਰੀਜ਼ੋਨਾ 'ਚ ਇਹ ਦੂਜੇ ਪ੍ਰਵਾਸੀ ਬੱਚੇ ਦੀ ਮੌਤ ਹੈ।

More News

NRI Post
..
NRI Post
..
NRI Post
..