ਕਸ਼ਮੀਰ ‘ਚ ‘ਪਾਕਿਸਤਾਨ ਸਪਾਂਸਰਡ ਨਾਰਕੋ-ਟੈਰਰਿਸਟ ਮਾੱਡਲ’ ਦਾ ਪਰਦਾਫਾਸ਼, 60 ਕਰੋੜ ਦੀ ਹੈਰੋਇਨ ਬਰਾਮਦ

by vikramsehajpal

ਕੁਪਵਾੜਾ (ਆਫਤਾਬ ਅਹਿਮਦ)- ਜੰਮੂ ਕਸ਼ਮੀਰਪੁਲਿਸ ਨੇ ਵੀਰਵਾਰ ਦੁਪਹਿਰ ਨੂੰ ਉੱਤਰੀ-ਕਸ਼ਮੀਰ ਜ਼ਿਲ੍ਹੇ ਦੇ ਕਰਨਹ ਜੰਗਲ ਖੇਤਰ ਵਿੱਚ ਇੱਕ ‘ਪਾਕਿਸਤਾਨ ਸਪਾਂਸਰਡ ਨਾਰਕੋ-ਟੈਰਰਿਸਟ ਮਾੱਡਲ’ ਦਾ ਪਰਦਾਫਾਸ਼ ਕਰਦਿਆਂ ਕਰੋੜਾਂ ਦੀ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਜ਼ਿਲ੍ਹਾ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾੰਫ਼੍ਰੇੰਸ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਨਵੇਂ ਨਿਯੁਕਤ ਕੀਤੇ ਐਸਐਸਪੀ ਕੁਪਵਾੜਾ ਜੀ.ਵੀ. ਸੁਨਦੀਪ ਨੇ ਦੱਸਿਆ ਕਿ ਇਸ ਸਬੰਧ ਵਿੱਚ ਤੰਗਧਾਰ ਦੇ ਪਨਜਿੱਤਰਾ ਨਿਵਾਸੀ ਮੁਖਤਾਰ ਅਹਿਮਦ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਕੋਲੋਂ 9 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਅਧਿਕਾਰੀ ਦੇ ਅਨੁਸਾਰ, ਬਰਾਮਦ ਹੈਰੋਇਨ ਦਾ ਅੰਤਰਰਾਸ਼ਟਰੀਯ ਬਾਜ਼ਾਰ ਮੁੱਲ ਕਰੀਬ 50-60 ਕਰੋੜ ਰੁਪਏ ਹੈ। ਅਧਿਕਾਰੀ ਨੇ ਕਿਹਾ, "ਕਾਬੂ ਕੀਤਾ ਤਸਕਰ ਸਰਹੱਦ ਪਾਰ ਹੈਂਡਲਰਾਂ ਦੇ ਨਾਲ ਸੰਪਰਕ ਵਿੱਚ ਸੀ ਅਤੇ ਤਸਕਰ 'ਤੇ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਦੇਣ ਵਰਗੀਆਂ ਕਾਰਵਾਈਆਂ ਵਿਚ ਸ਼ਾਮਲ ਸੀ।"

ਅਧਿਕਾਰੀ ਨੇ ਦੱਸਿਆ, "ਧਾਰਾ 8/21 ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਨੰ. 22/2021 ਥਾਣਾ ਕਰਨਹ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।"