ਦਿੱਲੀ ’ਚ 60 ਝੁੱਗੀਆਂ ਨੂੰ ਲੱਗੀ ਅੱਗ; 7 ਲੋਕਾਂ ਦੀ ਮੌਤਾਂ

by jaskamal

ਨਿਊਜ਼ ਡੈਸਕ : ਉੱਤਰੀ-ਪੂਰਬੀ ਦਿੱਲੀ ਦੇ ਗੋਕੁਲਪੁਰੀ ਇਲਾਕੇ ਦੀਆਂ ਝੁੱਗੀਆਂ 'ਚ ਸ਼ੁੱਕਰਵਾਰ ਦੇਰ ਰਾਤ ਅੱਗ ਲੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ।  ਦਿੱਲੀ ਫਾਇਰ ਸਰਵਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੋਕੁਲਪੁਰੀ ਪਿੰਡ ਦੇ ਪਿੱਲਰ ਨੰਬਰ 12 ਨੇੜੇ ਦੇਰ ਰਾਤ 1.03 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ।

ਇਸ ਤੋਂ ਬਾਅਦ ਅੱਗ ਬੁਝਾਉਣ ਲਈ 13 ਫਾਇਰ ਟੈਂਡਰ ਭੇਜੇ ਗਏ। ਮੌਕੇ ਤੋਂ ਸੱਤ ਲਾਸ਼ਾਂ ਬਰਾਮਦ ਹੋਈਆਂ ਹਨ। ਕਰੀਬ 60 ਝੁੱਗੀਆਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 30 ਝੁੱਗੀਆਂ ਪੂਰੀ ਤਰ੍ਹਾਂ ਸੜ ਗਈਆਂ ਹਨ।