ਬਿਜਲੀ ਵਿਭਾਗ ‘ਚ ਨਿਕਲੀਆਂ 600 ਅਸਾਮੀਆਂ, ਨਹੀਂ ਦੇਣੀ ਪਵੇਗੀ ਪ੍ਰੀਖਿਆ, ਜਾਣੋ ਪ੍ਰਕਿਰਿਆ

ਬਿਜਲੀ ਵਿਭਾਗ ‘ਚ ਨਿਕਲੀਆਂ 600 ਅਸਾਮੀਆਂ, ਨਹੀਂ ਦੇਣੀ ਪਵੇਗੀ ਪ੍ਰੀਖਿਆ, ਜਾਣੋ ਪ੍ਰਕਿਰਿਆ

ਨਿਊਜ਼ ਡੈਸਕ (ਜਸਕਮਲ) PSPCL Recruitment 2021 : ਜੇਕਰ ਤੁਸੀਂ ਬਿਜਲੀ ਵਿਭਾਗ ‘ਚ ਭਰਤੀ ਹੋਣ ਦੇ ਚਾਹਵਾਨ ਹੋ ਤਾਂ ਇਹ ਤੁਹਾਡੇ ਲਈ ਇਕ ਵੱਡਾ ਮੌਕਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਲਾਈਨਮੈਨ ਦੀਆਂ 600 ਪੋਸਟਾਂ ‘ਤੇ ਭਰਤੀ ਕੱਢੀ ਗਈ ਹੈ। 600 ਅਸਾਮੀਆਂ ਲਈ ਆਮ ਵਰਗ ਦੇ 366, ਐੱਸਸੀ ਦੇ 150, ਪੱਛੜੇ ਵਰਗ ਦੇ 60, ਦਿਵਿਆਂਗ ਦੇ 24 ਕੈਂਡੀਡੇਟ ਸਿਲੈਕਟ ਕੀਤੇ ਜਾਣਗੇ। ਜੇਕਰ ਤੁਸੀਂ ਇਸ ਭਰਤੀ ਪ੍ਰਕਿਰਿਆ ‘ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੀ ਅਧਿਕਾਰਤ ਵੈੱਬਸਾਈਟ pspcl.in ‘ਤੇ ਵਿਜ਼ਿਟ ਕਰੋ। ਸਿਲੈਕਟ ਹੋਏ ਉਮੀਦਵਾਰਾਂ ਦੀ ਤਨਖ਼ਾਹ ਅਪ੍ਰੇਂਟਿਸਸ਼ਿਪ ਐਕਟ 1961 ਅਨੁਸਾਰ ਹੋਵੇਗੀ।

ਅਪਲਾਈ ਪ੍ਰਕਿਰਿਆ 24 ਨਵੰਬਰ 2021 ਤੋਂ ਸ਼ੁਰੂ ਹੋ ਚੁੱਕੀ ਹੈ ਤੇ ਆਖਰੀ ਤਰੀਕ 15 ਦਸੰਬਰ 2021 ਹੈ। ਵਿਦਿਆਰਥੀਆਂ ਦੀ ਚੋਣ ਆਈਟੀਆਈ ਕੋਰਸ ‘ਚ ਮਿਲੇ ਅੰਕਾਂ ਤੇ ਮੈਰਿਟ ਦੇ ਆਧਾਰ ‘ਤੇ ਹੋਵੇਗੀ। ਵਿਦਿਆਰਥੀਆਂ ਲਈ ਚੰਗੀ ਖ਼ਬਰ ਇਹ ਹੈ ਕਿ ਇਸ ਭਰਤੀ ਪ੍ਰਕਿਰਿਆ ‘ਚ ਸ਼ਾਮਲ ਹੋਣ ਲਈ ਅਪਲਾਈ ਫੀਸ ਕੁਝ ਨਹੀਂ ਦੇਣੀ ਪਵੇਗੀ। ਇਸ ਭਰਤੀ ਪ੍ਰਕਿਰਿਆ ਲਈ ਨਾ ਹੀ ਕੋਈ ਪ੍ਰੀਖਿਆ ਹੋਵੇਗੀ ਤੇ ਨਾ ਇੰਟਰਵਿਊ।