ਸਸਕੈਟੂਨ , 11 ਮਈ ( NRI MEDIA )
ਸਸਕੈਟੂਨ ਸਿਟੀ ਵਿੱਚ ਇਸ ਸਾਲ ਕੌਂਸਲ ਨੇ 180 ਕਿਲੋਮੀਟਰ ਤੋਂ ਵਧੇਰੇ ਸੜਕਾਂ ਨੂੰ ਸੁਧਾਰਣ ਲਈ 61 ਮਿਲੀਅਨ ਤੋਂ ਵਧ ਡਾਲਰ ਖਰਚ ਕਰਨ ਦਾ ਫੈਸਲਾ ਲਿਆ ,ਅਧਿਕਾਰੀਆ ਨੇ ਦਸਿਆ ਕਿ ਸਿਡ ਬਕਵੋਲਡ ਬਰਿਜ ਦੇ ਸੁਧਾਰ ਅਤੇ ਕਾਲਜ ਡਰਾਈਵ ਦੇ ਨਾਲ ਸਹਿਰ ਦੀ ਹੱਦ ਤੋ ਲੈ ਕੇ ਸੀ. ਪੀ. ਰੇਲ ਤਕ ਲੇਨ ਬਣਾਈ ਜਾਵੇਗੀ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ ।
ਸਹਿਰ ਦੇ ਆਵਾਜਾਈ ਅਤੇ ਉਸਾਰੀ ਦੀ ਜਨਰਲ ਮੈਨੇਜਰ ਐਂਜਲਾ ਗਾਰਡਿਨਰ ਨੇ ਕਿਹਾ ਕਿ ਕ੍ਰੀਉ ਸਾਰਾ ਕੰਮ ਇਸ ਤਰੀਕੇ ਨਾਲ ਕਰੇਗਾ ਕਿ ਯਾਤਰੀਆਂ ਨੂੰ ਘਟ ਤੋਂ ਘਟ ਰੁਕਾਵਟ ਦਾ ਸਾਹਮਣਾ ਕਰਨਾ ਪਵੇ ,ਪਿਛਲੇ ਸਾਲਾਂ ਵਿਚ ਬਹੁਤ ਸਾਰਾ ਕੰਮ ਰਾਤ ਵੇਲੇ ਕੀਤਾ ਜਾਂਦਾ ਸੀ ਤਾਂ ਕਿ ਦਿਨ ਵੇਲੇ ਸੜਕਾਂ ਦਾ ਟ੍ਰੈਫਿਕ ਲੇਨ ਖੋਲਣ ਯੋਗ ਹੋ ਜਾਏ।
ਕਾਲਜ ਡਰਾਈਵ ਤੇ ਦੋ ਇੰਟਰ ਚੇੰਜ- ਮਕੋਰ ਮੋਂਡ ਡਰਾਈਵ ਅਤੇ ਬੋਯਚੁੱਕ ਡਰਾਈਵ, ਹਾਈਵੇ 16 ਦੀ ਇਸ ਸਾਲ ਦੇ ਅਖੀਰ ਤਕ ਮੁਰੰਮਤ ਹੋਣ ਦੀ ਸੰਭਾਵਨਾ ਹੈ , ਅਧਿਕਾਰੀਆ ਦੇ ਮੁਤਾਬਕ ਇਕ ਨਵੀਂ ਯੋਜਨਾ ਬਣਾਈ ਗਈ ਹੈ ਜਿਸਦੇ ਅਨੁਸਾਰ ਤਜੁਰਬੇ, ਯੋਗਤਾਵਾਂ ਅਤੇ ਉਸਾਰੀ ਯੋਜਨਾ ਦੇ ਅਧਾਰ ਤੇ ਕੰਪਨੀਆ ਦੀ ਭਰਤੀ ਕੀਤੀ ਜਾਵੇਗੀ ਨਾ ਕਿ ਘਟ ਬੋਲੀ ਦੇ ਆਧਾਰ ਤੇ।



