ਇਰਾਨ ਜਹਾਜ਼ ਹਾਦਸੇ ਵਿਚ 63 ਕੈਨੇਡੀਅਨ ਨਾਗਰਿਕਾਂ ਸਮੇਤ 176 ਦੀ ਹੋਈ ਮੌਤ

by

ਤੇਹਰਾਨ ,08 ਜਨਵਰੀ ( NRI MEDIA )

ਬੋਇੰਗ -737 ਜਹਾਜ਼ ਬੁੱਧਵਾਰ ਸਵੇਰੇ ਈਰਾਨ ਦੇ ਤਹਿਰਾਨ ਦੇ ਇਮਾਮ ਖੋਮੇਨੀ ਹਵਾਈ ਅੱਡੇ 'ਤੇ ਟੇਕ ਆਫ ਦੇ ਸਿਰਫ 3 ਮਿੰਟ ਬਾਅਦ ਕਰੈਸ਼ ਹੋ ਗਿਆ , ਈਰਾਨ ਦੀ ਐਮਰਜੈਂਸੀ ਸੇਵਾਵਾਂ ਦੇ ਇਕ ਅਧਿਕਾਰੀ ਨੇ ਸਰਕਾਰੀ ਮੀਡੀਆ ਨੂੰ ਦਾਅਵਾ ਕੀਤਾ ਕਿ ਜਹਾਜ਼ ਵਿਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ ਹੈ , ਇਸ ਵਿਚ 167 ਯਾਤਰੀ ਅਤੇ ਚਾਲਕ ਦਲ ਦੇ 9 ਮੈਂਬਰ ਸਨ , ਯੂਕ੍ਰੇਨ ਦੇ ਵਿਦੇਸ਼ ਮੰਤਰੀ ਨੇ ਦੱਸਿਆ ਕਿ ਹਾਦਸੇ ਸਮੇਂ 82 ਈਰਾਨੀ, ਕੈਨੇਡਾ ਦੇ 63, ਸਵੀਡਨ ਦੇ 10, ਬ੍ਰਿਟੇਨ ਦੇ 3, ਅਫਗਾਨਿਸਤਾਨ ਦੇ 4 ਅਤੇ 3 ਜਰਮਨੀ ਦੇ ਸਨ।


ਈਰਾਨ ਦੀ ਫਾਰਸ ਨਿਉਜ਼ ਏਜੰਸੀ ਦੇ ਅਨੁਸਾਰ, ਯੂਕ੍ਰੇਨ ਏਅਰਲਾਇੰਸ ਦਾ ਜਹਾਜ਼ ਤਹਿਰਾਨ ਤੋਂ ਕੀਵ ਵਿੱਚ ਯੂਕਰੇਨ ਜਾ ਰਿਹਾ ਸੀ , ਹਾਦਸੇ ਦਾ ਕਾਰਨ ਤਕਨੀਕੀ ਨੁਕਸ ਦੱਸਿਆ ਗਿਆ ਹੈ , ਹਵਾਬਾਜ਼ੀ ਵਿਭਾਗ ਦੀ ਇਕ ਟੀਮ ਜਾਂਚ ਕਰਨ ਲਈ ਘਟਨਾ ਵਾਲੀ ਥਾਂ ‘ਤੇ ਮੌਜੂਦ ਹੈ , ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ 63 ਲੋਕਾਂ ਦੀ ਮੌਤ ਹੋ ਗਈ ਹੈ , ਗਲੋਬਲ ਅਫੇਅਰਜ਼ ਕਨੇਡਾ ਨੇ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ ਹੈ , ਇਸ ਲਈ ਅਧਿਕਾਰਕ ਟਿੱਪਣੀ ਆਉਣੀ ਹਾਲੇ ਬਾਕੀ ਹੈ |


ਏਅਰ ਲਾਈਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਯਾਤਰੀ ਯੂਕਰੇਨ ਦੀ ਰਾਜਧਾਨੀ ਕੀਵ ਜਾ ਰਹੇ ਸਨ ਅਤੇ ਉੱਥੋਂ ਦੂਸਰੀ ਮੰਜ਼ਿਲਾਂ ਵੱਲ ਜਾਂ ਦੀ ਤਿਆਰੀ ਵਿਚ ਸਨ ,ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡਿਯਮਰ ਜ਼ੇਲੇਨਸਕੀ ਨੇ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ , ਉਨ੍ਹਾਂ ਦੇ ਦਫਤਰ ਨੇ ਕਿਹਾ ਕਿ ਉਨ੍ਹਾਂ ਨੇ ਓਮਾਨ ਦੀ ਆਪਣੀ ਯਾਤਰਾ ਨੂੰ ਛੋਟਾ ਕਰ ਦਿੱਤਾ ਹੈ ਅਤੇ ਹਾਦਸੇ ਦੇ ਕਾਰਨ ਕੀਵ ਵਾਪਸ ਪਰਤ ਰਹੇ ਹਨ |

More News

NRI Post
..
NRI Post
..
NRI Post
..