ਅਮਰੀਕਾ ਵਿੱਚ ਦਰਦਨਾਕ ਹਾਦਸਾ – 63 ਗੱਡੀਆਂ ਵੱਜੀਆਂ , 35 ਲੋਕ ਜ਼ਖਮੀ

by

ਵਰਜੀਨੀਆ , 23 ਦਸੰਬਰ ( NRI MEDIA )

ਅਮਰੀਕਾ ਦੇ ਵਿੱਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ , ਸੂਬੇ ਦੀ ਪੁਲਿਸ ਨੇ ਦੱਸਿਆ ਕਿ ਐਤਵਾਰ ਤੜਕੇ ਵਰਜੀਨੀਆ ਹਾਈਵੇ ਦੀ ਇੱਕ ਧੁੰਦਲੀ ਅਤੇ ਬਰਫੀਲੇ ਇਲਾਕੇ ਵਾਲੀ ਜਗ੍ਹਾ ਤੇ 63 ਵਾਹਨ ਆਪਸ ਦੇ ਵਿੱਚ ਬੁਰੀ ਤਰ੍ਹਾਂ ਨਾਲ ਟਕਰਾ ਗਏ , ਚੇਨ-ਰੀਐਕਸ਼ਨ ਕਰੈਸ਼ ਨੇ 35 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ , ਜਿਨ੍ਹਾਂ ਵਿੱਚੋ ਕੁਝ ਦੀ ਹਾਲਾਤ ਗੰਭੀਰ ਬਣੀ ਹੋਈ ਹੈ |


ਵਰਜੀਨੀਆ ਸਟੇਟ ਪੁਲਿਸ ਨੇ ਦੱਸਿਆ ਕਿ ਰਿਚਮੰਡ ਤੋਂ ਲਗਭਗ 50 ਮੀਲ (80 ਕਿਲੋਮੀਟਰ) ਦੱਖਣ ਪੂਰਬ ਵਿਚ ਯਾਰਕ ਕਾਉਂਟੀ, ਵਰਜੀਨੀਆ ਵਿਚ ਅੰਤਰਰਾਜੀ 64 ਦੀ ਸਾਰੇ ਪੱਛਮੀ ਲੇਨ ਐਤਵਾਰ ਦੁਪਹਿਰ ਤੱਕ ਬੰਦ ਰਹੀ , ਅਧਿਕਾਰੀਆਂ ਨੇ ਸਵੇਰੇ 8 ਵਜੇ ਈਐਸਟੀ ਤੋਂ ਥੋੜ੍ਹੀ ਦੇਰ ਬਾਅਦ ਕੰਮ ਸ਼ੁਰੂ ਕਰ ਦਿੱਤਾ ਸੀ, ਘਟਨਾ ਸਥਾਨ ਵਾਲੀ ਜਗ੍ਹਾ 'ਤੇ ਹੁਣ ਵੀ ਕੰਮ ਕੀਤਾ ਜਾ ਰਿਹਾ ਹੈ |

ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ, ਹਾਦਸੇ ਸਮੇਂ ਸੜਕ ਤੇ ਧੁੰਦ ਅਤੇ ਬਰਫੀਲੇ ਹਾਲਾਤ ਮੌਜੂਦ ਸਨ ,ਪੁਲਿਸ ਨੇ ਦੱਸਿਆ ਕਿ ਵੀਐਸਪੀ ਦੀ ਜਾਂਚ 63 ਵਾਹਨਾਂ ਦੀ ਚੇਨ ਰੀਐਕਸ ਕਰੈਸ਼ ਹੋਣ ਬਾਰੇ ਜਾਰੀ ਹੈ , 35 ਨੂੰ ਇਲਾਜ ਲਈ ਲਿਜਾਇਆ ਗਿਆ, ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ , ਜ਼ਖਮੀ ਨਾਬਾਲਗ ਤੋਂ ਲੈ ਕੇ ਬਜ਼ੁਰਗ ਵਰਗ ਤੱਕ ਦੇ ਹਨ ਹਾਲਾਂਕਿ ਸੂਬੇ ਦੀ ਪੁਲਿਸ ਲਈ ਦਾ ਕੋਈ ਪ੍ਰਤੀਨਿਧੀ ਤੁਰੰਤ ਟਿੱਪਣੀ ਕਰਨ ਲਈ ਨਹੀਂ ਪਹੁੰਚ ਸਕਿਆ |

ਸੀਨ ਦੀ ਵੀਡੀਓ ਫੁਟੇਜ ਵਿਚ ਕਾਰਾਂ ਦਾ ਵੱਡਾ ਇਕੱਠ ਦਿਖ ਰਿਹਾ ਹੈ ਜੋ ਇਕ ਦੂਜੇ ਜਾਂ ਅੰਤਰਰਾਜੀ ਬੈਰੀਕੇਡ ਨਾਲ ਟਕਰਾ ਗਈਆਂ ਸਨ, ਕੁਝ ਉਨ੍ਹਾਂ ਦੇ ਦਰਵਾਜ਼ਿਆਂ ਅਤੇ ਬੰਪਰਾਂ ਨਾਲ ਭਿੜੀਆਂ ਹੋਈਆਂ ਸਨ , ਮੰਜਰ ਬੇਹੱਦ ਖਤਰਨਾਕ ਨਜ਼ਰ ਆ ਰਿਹਾ ਹੈ |


ਮੀਡੀਆ ਐਨਆਰਆਈ ਆਪਣੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ ਬਰਫੀਲੇ ਇਲਾਕਿਆਂ ਦੇ ਵਿੱਚੋ ਲੰਘਦੇ ਸਮੇਂ ਵਾਹਨ ਦੀ ਰਫਤਾਰ ਹੌਲੀ ਰੱਖੋ ਅਤੇ ਸੜਕ ਨਿਯਮਾਂ ਦੀ ਪਾਲਣਾ ਕਰੋ |

More News

NRI Post
..
NRI Post
..
NRI Post
..