7 ਬੱਚਿਆਂ ਦਾ ਨਰਸ ਨੇ ਕੀਤਾ ਕਤਲ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕੇ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਨਰਸ ਵਲੋਂ 7 ਬੱਚਿਆ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਨਰਸ ਲੂਸੀ ਲੈਟਬੀ ਨੇ ਵੱਖ -ਵੱਖ ਤਰੀਕਿਆਂ ਨਾਲ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਿਆ। ਦੋਸ਼ੀ ਨਰਸ ਨੇ ਬੱਚਿਆਂ ਦੇ ਖੂਨ ਦੇ ਪ੍ਰਵਾਹ 'ਚ ਹਵਾ ਦੇ ਟੀਕੇ ਲਗਾ ਕੇ ਜਾਂ ਖੁਆਉਣ ਵਾਲੀਆਂ ਨਲੀਆਂ 'ਚ ਉਨ੍ਹਾਂ ਨੂੰ ਜ਼ਿਆਦਾ ਦੁੱਧ ਪਿਲਾ ਕੇ ਮਾਰ ਦਿੱਤਾ । ਦੋਸ਼ੀ ਨਰਸ ਬੱਚਿਆਂ ਨੂੰ ਮਾਰਨ ਤੋਂ ਬਾਅਦ ਆਪਣੇ ਸਾਥੀਆਂ ਨੂੰ ਬਲੈਕਮੇਲ ਵੀ ਕਰਦੀ ਸੀ ।

ਚੈਸਟਰ ਹਸਪਤਾਲ ਦੇ ਡਾਕਟਰ ਰਵੀ ਨੇ ਕਿਹਾ ਕਿ ਜੇਕਰ ਸਾਬਕਾ ਨਰਸ ਬਾਰੇ ਉਨ੍ਹਾਂ ਦੀਆਂ ਚਿੰਤਾਵਾਂ ਵੱਲ ਧਿਆਨ ਦਿੱਤਾ ਗਿਆ ਹੁੰਦਾ ਤੇ ਨਾਲ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਤਾਂ ਕੁਝ ਬੱਚਿਆਂ ਦੀ ਜਾਨਾਂ ਬਚਾਈਆਂ ਜਾ ਸਕਦੀਆਂ ਸਨ । 33 ਸਾਲਾਂ ਨਰਸ ਲੂਸੀ ਨੂੰ 7 ਬੱਚਿਆਂ ਨੂੰ ਮਾਰ ਦੇ ਦੋਸ਼ 'ਚ ਦੋਸ਼ੀ ਪਾਇਆ ਗਿਆ। ਅਦਾਲਤ 'ਚ ਉਸ ਨੂੰ ਸਜ਼ਾ ਵੀ ਸੁਣਾਈ ਜਾਵੇਗੀ। ਡਾਕਟਰ ਰਵੀ ਨੇ ਕਿਹਾ ਕਿ 10 ਮਿੰਟ ਤੋਂ ਘੱਟ ਸਮੇ ਤੱਕ ਸਾਡੀ ਗੱਲ ਸੁਣਨ ਤੋਂ ਬਾਅਦ ਪੁਲਿਸ ਵੱਲੋ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਲੈਤਬੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।