ਸੰਗਤ ਨਾਲ ਭਰਿਆ ਟੈਂਪੂ ਖੇਤਾਂ ‘ਚ ਪਲਟਿਆ, 7 ਜ਼ਖ਼ਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਮਾਤਾ ਝਿੜੀ ਦੇ ਮੱਥਾ ਟੇਕ ਕੇ ਵਾਪਿਸ ਆ ਰਹੀਆਂ ਸੰਗਤਾਂ ਨਾਲ ਭਰਿਆ ਇਕ ਟੈਂਪੂ ਖੇਤਾਂ 'ਚ ਪਲਟ ਗਿਆ ਹੈ ਇਸ ਹਾਦਸੇ ਵਿੱਚ ਡਰਾਈਵਰ ਸਮੇਤ 7 ਲੋਕ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਪਿੰਡ ਧਰਦਿਓ ਤੋਂ ਸੰਗਤਾਂ ਜਣੇ ਨੂੰਮਾ ਟੈਂਪੂ ਚ ਸਵਾਰ ਹੋ ਕੇ ਮਾਤਾ ਝਿੜੀ ਦੇ ਮੱਥਾ ਟੇਕਣ ਲਈ ਗਈਆਂ ਹੋਈਆਂ ਸਨ।

ਜਦੋ ਸੰਗਤਾਂ ਵਾਪਿਸ ਆ ਰਹੀਆਂ ਸੀ ਤਾ ਬਟਾਲਾ- ਜਲੰਧਰ ਮਾਰਗ ਦੇ ਕੋਲ ਟਰਾਲੀ ਨੇ ਟੈਂਪੂ ਨੂੰ ਸਾਈਡ ਮਾਰ ਦਿੱਤੀ। ਜਿਸ ਤੋਂ ਬਾਅਦ ਟੈਂਪੂ ਖੇਤਾਂ ਵਿੱਚ ਪਲਟ ਗਿਆ। ਇਸ ਦੌਰਾਨ ਡਰਾਈਵਰ ਸਮੇਤ 7 ਲੋਕ ਜ਼ਖ਼ਮੀ ਗਏ ਅਤੇ ਇਨ੍ਹਾਂ ਨੂੰ ਮੌਕੇ ਤੇ ਸਿਵਲ ਹਸਪਤਾਲ ਇਲਾਜ਼ ਲਈ ਭਰਤੀ ਕਰਵਾਇਆ ਗਿਆ।