7 ਮਹੀਨੇ ਦੀ ਗਰਭਵਤੀ ਦੇ ਢਿੱਡ ‘ਚ ਲੱਗੀ ਗੋਲੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ਅਮਰੀਕਾ ਦੇ ਬਾਲਟੀਮੋਰ ਦੀ ਇਕ 7 ਮਹੀਨੇ ਦੀ ਗਰਭਵਤੀ ਔਰਤ ਨੇ, ਜੋ ਆਪਣੇ ਬੱਚੇ ਨੂੰ ਜਨਮ ਦੇਣ ਲਈ ਮੌਤ ਨਾਲ ਲੜ ਪਈ 'ਤੇ ਬੱਚੇ ਨੂੰ ਸਹੀ ਸਲਾਮਤ ਜਨਮ ਦੇਣ ਤੋਂ ਬਾਅਦ ਦਮ ਤੋੜਿਆ। ਦਰਅਸਲ ਮਹਿਲਾ ਦੇ ਢਿੱਡ 'ਚ ਗੋਲੀ ਲੱਗੀ ਸੀ ਪਰ ਉਸ ਨੇ ਆਪਣੇ ਆਖ਼ਰੀ ਸਾਹਾਂ ਤੱਕ ਬੱਚੇ ਨੂੰ ਜ਼ਿੰਦਗੀ ਦੇਣ ਲਈ ਜੰਗ ਲੜੀ। ਬੱਚੇ ਦੀ ਮਾਂ 38 ਸਾਲਾ ਅੰਜੇਲ ਮੋਰਗਨ ਹੀਥਰ 'ਤੇ ਪਿਤਾ ਯਾਮੇਲ ਮੋਂਟੇਗ ਦੋਵਾਂ ਦੀ ਮੌਤ ਹੋ ਗਈ।

ਸ਼ਹਿਰ ਬਾਲਟੀਮੋਰ 'ਚ ਜਦੋਂ ਇਹ ਜੋੜਾ ਸੜਕ ਕੰਢੇ ਖੜ੍ਹਾ ਸੀ ਤਾਂ ਕਾਰ 'ਚ ਆਏ ਕੁੱਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਪੀੜਤਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਯਾਮੇਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ 'ਤੇ ਅੰਜੇਲ ਨੇ ਗਰਭ ਵਿਚ ਪਲ ਰਹੇ 7 ਮਹੀਨੇ ਦੇ ਬੱਚੇ ਨੂੰ ਜਨਮ ਦੇਣ ਮਗਰੋਂ ਦਮ ਤੋੜ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..