ਪਹਾੜ ਖਿਸਕਣ ਨਾਲ 7 ਲੋਕ ਦੱਬੇ ਮਲਬੇ ਹੇਠਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੌਸਮ ਵਿਭਾਗ ਵਲੋਂ ਹਿਮਾਚਲ ਪ੍ਰਦੇਸ਼ ਵਿੱਚ ਬਾਰਿਸ਼ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ। ਕਿਸ ਤੋਂ ਬਾਅਦ ਤੇਜ਼ ਬਾਰਿਸ਼ ਹੋਣ ਕਾਰਨ ਤਬਾਹੀ ਮਚੀ ਹੋਈ ਹੈ। ਇਕ ਹੀ ਪਰਿਵਾਰ ਦੇ 7 ਲੋਕਾਂ ਦੇ ਪਹਾੜ ਹੇਠਾਂ ਦੱਬੇ ਜਾਣ ਦੀ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਕਈ ਘਰ ਬਰਬਾਦ ਹੋ ਗਏ ਹਨ। ਨਿਵਾਸੀ ਨੇ ਦੱਸਿਆ ਕਿ ਉਹ ਸਭ ਆਪਣੇ ਪਰਿਵਾਰ ਨਾਲ ਘਰ ਵਿੱਚ ਸੁਤੇ ਹੋਏ ਸੀ।

ਇਸ ਦੌਰਾਨ ਹੀ ਲਗਾਤਾਰ ਬਾਰਿਸ਼ ਤੇਜ਼ ਪਾ ਰਹੀ ਸੀ। ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸ ਆਫ਼ਤ ਦੀ ਲਪੇਟ ਵਿੱਚ ਇਕ ਹੀ ਪਰਿਵਾਰ ਦੇ 7 ਜਿਆਂ ਦੇ ਦੱਬੇ ਹੋਣ ਦਾ ਖ਼ਦਸ਼ਾ ਲਗਾਇਆ ਜਾ ਰਿਹਾ ਹੈ। ਇਸ ਕਾਰਨ ਇਲਾਕੇ ਵਿੱਚ ਵੀ ਹਫੜਾ ਦਫੜੀ ਮੱਚ ਗਈ ਹੈ। ਪਿੰਡ ਵੱਡਾ ਵਲੋਂ ਪਰਿਵਾਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਵੀ ਕਈ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਨਾਲ ਕਈ ਸੜਕਾਂ ਬੰਦ ਕਰ ਦਿੱਤੀਆਂ ਗਿਆ ਹੈ। ਬਚਾਅ ਟੀਮ ਨੂੰ ਮੌਕੇ ਤੇ ਜਾਣ ਵਿੱਚ ਵੀ ਕਾਫੀ ਮੁਸ਼ਕਿਲ ਆ ਰਹੀ ਹੈ । ਫਿਲਹਾਲ ਭਾਰੀ ਮੀਂਹ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ ।