ਦਿੱਲੀ ਦੇ ਸ਼ਾਹਦਰਾ ਜਿਣਸੀ ਸ਼ੋਸ਼ਣ ਮਾਮਲੇ ‘ਚ 7 ਔਰਤਾਂ ਗ੍ਰਿਫਤਾਰ

by jaskamal

ਨਿਊਜ਼ ਡੈਸਕ (ਜਸਕਮਲ) : ਦਿੱਲੀ ਪੁਲਿਸ ਨੇ ਵੀਰਵਾਰ (27 ਜਨਵਰੀ) ਨੂੰ ਦਿੱਲੀ ਦੇ ਸ਼ਾਹਦਰਾ 'ਚ ਇਕ 20 ਸਾਲਾ ਨੌਜਵਾਨ ਦੇ ਕਥਿਤ ਜਿਣਸੀ ਸ਼ੋਸ਼ਣ ਦੇ ਮਾਮਲੇ 'ਚ ਸੱਤ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਨਿੱਜੀ ਨਿਊਜ਼ ਏਜੰਸੀ ਨੇ ਡੀਸੀਪੀ ਸ਼ਾਹਦਰਾ ਦੇ ਹਵਾਲੇ ਨਾਲ ਦੱਸਿਆ ਹੈ।

ਪੁਲਿਸ ਨੇ ਵੀ ਪੀੜਤਾ 'ਤੇ ਜਿਣਸੀ ਸ਼ੋਸ਼ਣ ਦਾ ਕਾਰਨ ਨਿੱਜੀ ਰੰਜਿਸ਼ ਦੀ ਪੁਸ਼ਟੀ ਕੀਤੀ ਹੈ। ਪੀੜਤਾ ਨੂੰ ਮੈਡੀਕਲ ਜਾਂਚ ਤੇ ਕੌਂਸਲਿੰਗ ਲਈ ਭੇਜਿਆ ਗਿਆ ਹੈ। ਸ਼ਾਹਦਰਾ ਜ਼ਿਲ੍ਹੇ 'ਚ ਨਿੱਜੀ ਦੁਸ਼ਮਣੀ ਕਾਰਨ ਔਰਤ ਨਾਲ ਜਿਣਸੀ ਸ਼ੋਸ਼ਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ।

ਪੁਲਿਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਸੂਚਨਾ ਮਿਲੀ ਸੀ ਕਿ ਕੁਝ ਔਰਤਾਂ ਨੇ ਇਕ ਔਰਤ ਨੂੰ ਅਗਵਾ ਕਰ ਲਿਆ, ਕੁੱਟਮਾਰ ਕੀਤੀ ਤੇ ਧਮਕੀ ਦਿੱਤੀ। ਬਾਅਦ 'ਚ ਸੂਚਨਾਵਾਂ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਗਈ ਤੇ ਕੁਝ ਮੁਲਜ਼ਮ, ਜੋ ਕਿ ਪਿਛਲੇ ਸਮੇਂ 'ਚ ਪੀੜਤ ਦੇ ਗੁਆਂਢੀ ਸਨ, ਨੂੰ ਫੜ ਲਿਆ ਗਿਆ।

ਕੱਲ੍ਹ ਸਾਨੂੰ ਸੂਚਨਾ ਮਿਲੀ ਸੀ ਕਿ ਕੁਝ ਔਰਤਾਂ ਨੇ ਇਕ ਔਰਤ ਨੂੰ ਅਗਵਾ ਕਰ ਲਿਆ ਹੈ, ਉਸ ਦੀ ਕੁੱਟਮਾਰ ਕੀਤੀ ਤੇ ਧਮਕੀਆਂ ਦਿੱਤੀਆਂ। ਅਸੀਂ ਪੀੜਤਾ ਨੂੰ ਦੋਸ਼ੀ ਦੇ ਘਰੋਂ ਛੁਡਵਾਇਆ, ਪੀੜਤਾ ਦੀ ਕੌਂਸਲਿੰਗ ਤੇ ਮੈਡੀਕਲ ਕਰਵਾਇਆ ਗਿਆ। ਅਸੀਂ ਕੱਲ੍ਹ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅੱਜ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਘਟਨਾ ਬੁੱਧਵਾਰ ਦੁਪਹਿਰ ਨੂੰ ਵਾਪਰੀ। ਔਰਤ ਆਨੰਦ ਵਿਹਾਰ ਵਿੱਚ ਆਪਣੇ ਘਰ ਸੀ ਜਦੋਂ ਕਸਤੂਰਬਾ ਨਗਰ 'ਚ ਉਸ ਦੀ ਮਾਂ ਦੇ ਘਰ ਦੇ ਕੋਲ ਰਹਿੰਦੇ ਮੁਲਜ਼ਮਾਂ ਨੇ ਇਸ ਘਟਨਾ ਨੂੰ ਅੰਜਾਮ ਦਿੰਦਿਆਂ ਉਸ ਨੂੰ ਅਗਵਾ ਕਰ ਲਿਆ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਦੇ ਪਰਿਵਾਰ ਨਾਲ ਸਬੰਧਤ ਔਰਤ ਅਤੇ ਲੜਕਾ ਦੋਸਤ ਸਨ। "ਪਿਛਲੇ ਸਾਲ ਨਵੰਬਰ 'ਚ ਲੜਕੇ ਨੇ ਖੁਦਕੁਸ਼ੀ ਕਰ ਲਈ ਸੀ ਤੇ ਉਸ ਦਾ ਪਰਿਵਾਰ ਹੁਣ ਪੀੜਤ 'ਤੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਸ ਦੇ ਕਾਰਨ ਹੀ ਉਸ ਨੇ ਇਹ ਕਦਮ ਚੁੱਕਿਆ ਹੈ। ਉਸ ਤੋਂ ਬਦਲਾ ਲੈਣ ਲਈ, ਉਨ੍ਹਾਂ ਨੇ ਉਸ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ। ਪੀੜਤਾ ਨਾਲ ਹੋਏ ਜਿਣਸੀ ਸ਼ੋਸ਼ਣ ਦੀ ਨਿੰਦਾ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਸੱਚਮੁੱਚ ਸ਼ਰਮਨਾਕ ਹੈ।