701 ਲੋਕਾਂ ਨੇ ਮਿਆਂਮਾਰ ਪ੍ਰਦਰਸ਼ਨ ‘ਚ ਗੁਆਈ ਜਾਨ

by vikramsehajpal

ਯੰਗੂਨ(ਦੇਵ ਇੰਦਰਜੀਤ) : ਸੁਰੱਖਿਆ ਬਲਾਂ ਨੇ ਨਾਗਰਿਕਾਂ ਦੇ ਅਧਿਕਾਰਾਂ 'ਤੇ ਖੁੱਲ੍ਹ ਦੇ ਦਖਲਅੰਦਾਜ਼ੀ ਕੀਤੀ ਹੈ ਉਥੇ ਦੇ ਲੋਕਾਂ ਦਾ ਸਭ ਤੋਂ ਵਧੇਰੇ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਦੇਸ਼ ਦੀ ਐਨਾਡੋਲੂ ਏਜੰਸੀ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਫੌਜ ਵੱਲੋਂ ਬਾਗੋ ਕਸਬੇ 'ਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੀਤੇ ਗਏ ਦਮਨ ਚੱਕਰ 'ਚ ਘਟੋ-ਘੱਟ 82 ਲੋਕ ਮਾਰੇ ਗਏ ਹਨ।ਮਿਆਂਮਾਰ 'ਚ ਫੌਜ ਵੱਲੋਂ ਇਕ ਫਰਵਰੀ ਨੂੰ ਦੇਸ਼ 'ਚ ਕੀਤੇ ਗਏ ਤਖਤਾਪਲਟ ਤੋਂ ਬਾਅਦ ਹੁਣ ਤੱਕ ਘਟੋ-ਘੱਟ 701 ਲੋਕਾਂ ਨੂੰ ਮਾਰਿਆ ਜਾ ਚੁੱਕਿਆ ਹੈ।

ਇਸ ਤੋਂ ਇਲਾਵਾ 3100 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਵਿਰੋਧ ਪ੍ਰਦਰਸ਼ਨ ਵਿਰੁੱਧ 650 ਗ੍ਰਿਫਤਾਰੀ ਵਾਰੰਟੀ ਜਾਰੀ ਕੀਤੇ ਗਏ। ਇਨ੍ਹਾਂ ਕਾਰਵਾਈਆਂ ਦੇ ਬਾਵਜੂਦ ਦੇਸ਼ 'ਚ ਪ੍ਰਦਰਸ਼ਨਕਾਰੀ ਫੌਜੀ ਸ਼ਾਸਨ ਦਾ ਵਿਰੋਧ ਕਰ ਰਹੇ ਹਨ। ਇਹ ਅੰਕੜੇ ਰਾਜਨੀਤਿਕ ਕੈਦੀਆਂ ਲਈ ਸਹਾਇਤਾ ਸੰਗਠਨ ਨੇ ਜਾਰੀ ਕੀਤੇ ਹਨ।

ਦੱਸ ਦੇਈਏ ਕਿ ਫੌਜੀ ਤਖਤਾਪਲਟ ਤੋਂ ਬਾਅਦ ਹੁਣ ਤੱਕ ਦੇਸ਼ ਦੀ ਨੇਤਾ ਆਂਗ ਸਾਨ ਸੂ ਚੀ ਸਮੇਤ ਕਈ ਸੱਤਾਧਾਰੀ ਅਹੁਦਾ ਅਧਿਕਾਰੀਆਂ ਨੂੰ ਰਿਹਾ ਨਹੀਂ ਕੀਤਾ ਗਿਆ ਹੈ।