ਸੇਰਲੇਸ ਵੈਲੀ , 06 ਜੁਲਾਈ ( NRI MEDIA )
ਕੈਲੀਫੋਰਨੀਆ ਦੇ ਸੇਰਲੇਸ ਵੈਲੀ ਦੇ ਵਿਚ ਅੱਜ ਵੀਰਵਾਰ ਨਾਲੋਂ ਕਈ ਗੁਣਾ ਵਧੇਰੇ ਖਤਰਨਾਕ 7.1 ਦੀ ਤੀਬਰਤਾ ਵਾਲਾ ਭੂਚਾਲ ਆਇਆ ਇਹ ਭੂਚਾਲ 20 ਸਾਲ ਦੇ ਵਿਚ ਆਏ ਭੂਚਾਲਾਂ ਨਾਲੋਂ ਸਬ ਤੋਂ ਵਧੇਰੇ ਤੇਜ਼ ਸੀ ਹਾਲਾਂਕਿ ਐਮਰਜੰਸੀ ਇੰਫੋ ਬੀ. ਸੀ. ਦੇ ਅਨੁਸਾਰ, ਤੱਟਵਰਤੀ ਇਲਾਕੇ ਅਤੇ ਬ੍ਰਿਟਿਸ਼ ਕੋਲੰਬੀਆ ਸੁਨਾਮੀ ਦੇ ਸੰਕਟ ਤੋਂ ਸੁਰੱਖਿਅਤ ਹਨ , ਇਕ ਪਾਸੇ ਜਿਥੇ ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਨੇ ਇਸ ਭੂਚਾਲ ਦੀ ਤੀਬਰਤਾ 7.1 ਦੱਸੀ ਅਤੇ ਦੂਜੇ ਹੀ ਪਾਸੇ ਕੇ. ਟੀ. ਐਲ. ਏ. ਨੇ ਇਸਦੀ ਤੀਬਰਤਾ 6.9 ਦੱਸੀ , ਫਿਲਹਾਲ ਹੁਣ ਤਕ ਇਸ ਬੂਚਾਲ ਵਿੱਚ ਕਿਸੇ ਵੀ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ |
ਉਥੇ ਹੀ ਭੂ-ਵਿਗਿਆਨਿਕ ਡਾਕਟਰ ਲੂਸੀ ਜੋਨਸ ਨੇ ਟਵੀਟ ਕਰਕੇ ਦਸਿਆ ਕਿ, ਸ਼ੁਕਰਵਾਰ ਨੂੰ 6.4 ਦੀ ਤੀਬਰਤਾ ਵਾਲੇ ਭੂਚਾਲ ਨੂੰ ਇਕ ਫੋਰਸ਼ੋਕ ਦਸਿਆ ਹੈ ਜਿਸਦਾ ਮਤਲਬ ਹੈ ਅਸਲ ਮੁਸੀਬਤ ਦੇ ਆਉਣ ਤੋਂ ਪਹਿਲੀ ਵਾਲੀ ਮੁਸੀਬਤ ਹਾਲ ਹੀ ਵਿਚ ਆਏ 7.1 ਤੀਬਰਤਾ ਵਾਲਾ ਇਹ ਭੂਚਾਲ ਵੀ ਪਹਿਲੇ ਵਾਲੇ ਕਾਰਕਾਂ ਕਰਕੇ ਹੀ ਉਪਜਿਆ ਅਤੇ ਇਹਨਾਂ ਦੋਨਾਂ ਦਾ ਕ੍ਰਮ ਵੀ ਇਕੋ ਹੀ ਹੈ, ਅੱਜ ਰਾਤ ਆਇਆ ਇਹ ਭੂਚਾਲ ਕੈਲੀਫੋਰਨੀਆ ਦੇ ਰਿਜਕ੍ਰਾਫਟ ਦੇ 17 ਕਿਲੋਮੀਟਰ ਦੂਰ ਉਤਰ-ਉਤਰੀਪੂਰਵ ਤੋਂ ਸ਼ੁਰੂ ਹੋਇਆ।
ਲੋਕਾਂ ਨੇ ਇਸ ਭੂਚਾਲ ਨਾਲ ਹੋਏ ਨੁਕਸਾਨ ਦੀਆ ਤਸਵੀਰਾਂ ਆਪਣੇ ਆਪਣੇ ਟਵਿੱਟਰ ਅਕਾਊਂਟ ਉਤੇ ਸਾਂਝੀਆਂ ਕੀਤੀਆਂ,ਇਸਦੇ ਨਾਲ ਹੀ ਡੋਜਰਜ਼ ਸਟੇਡੀਅਮ ਵਿਚ ਭੂਚਾਲ ਨਾਲ ਹੋਈ ਕਮਪਕਮਪਾਹਟ ਨੂੰ ਲਾਸ ਐਂਜਲਸ ਡੋਜਜਰਜ਼ ਨੇ ਟਵਿੱਟਰ ਉਤੇ ਇਕ ਵੀਡੀਓ ਰਾਹੀਂ ਵਿਖਾਇਆ , ਜਿਕਰਯੋਗ ਹੈ ਕਿ ਵਿਗਿਆਨਕਾਂ ਨੇ ਪਹਿਲਾ ਹੀ ਚੇਤੰਨ ਕਰ ਦਿੱਤਾ ਸੀ ਕਿ ਸੁਤੰਤਰਤਾ ਦਿਹਾੜੇ' ਤੇ ਆਏ ਭੂਚਾਲ ਤੋਂ ਬਾਅਦ ਇਕ ਹੋਰ ਭੂਚਾਲ ਆ ਸਕਦਾ ਹੈ।



