ਕੁੱਤਿਆਂ ਤੋਂ ਬਚਨ ਲਈ ਗੇਟ ‘ਤੇ ਚੜ੍ਹਿਆ 7ਵੀਂ ਦਾ ਵਿਦਿਆਰਥੀ, ਲੋਹੇ ਦਾ ਗੇਟ ਡਿੱਗਣ ਨਾਲ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਠਾਨਕੋਟ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੋਸਤਾਂ ਨਾਲ ਖੇਡਦੇ ਹੋਏ ਮਾਸੂਮ ਪਿੱਛੇ ਆਵਾਰਾ ਕੁੱਤੇ ਪੈ ਗਏ । ਜਿਨ੍ਹਾਂ ਤੋਂ ਬਚਣ ਲਈ 7ਵੀਂ ਦਾ ਵਿਦਿਆਰਥੀ ਲੋਹੇ ਦੇ ਗੇਟ 'ਤੇ ਚੜ੍ਹਨ ਲੱਗਾ ਪਰ ਇਸ ਦੌਰਾਨ ਅਚਾਨਕ ਗੇਟ ਉਸ ਦੇ ਉਪਰ ਡਿੱਗ ਗਿਆ ਤੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਪ੍ਰਣਵ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਰਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸੇ ਦੌਰਾਨ ਪ੍ਰਣਵ ਰੋਜ਼ਾਨਾ ਦੀ ਤਰ੍ਹਾਂ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ ।ਅਚਾਨਕ ਅਵਾਰਾ ਕੁੱਤੇ ਉਸ ਦੇ ਪਿੱਛੇ ਪੈ ਗਏ ,ਜਿਨ੍ਹਾਂ ਤੋਂ ਬਚਣ ਲਈ ਪ੍ਰਣਵ ਭੱਜ ਕੇ ਲੋਹੇ ਦੇ ਗੇਟ 'ਤੇ ਚੜ੍ਹਨ ਲੱਗਾ ਤਾਂ ਗੇਟ ਉਸ ਦੇ ਉਪਰ ਡਿੱਗ ਗਿਆ। ਇਸ ਘਟਨਾ ਨਾਲ ਪਰਿਵਾਰਿਕ ਮੈਬਰਾਂ ਦਾ ਰੋ- ਰੋ ਬੁਰਾ ਹਾਲ ਹੈ ।

More News

NRI Post
..
NRI Post
..
NRI Post
..