ਓਡੀਸ਼ਾ ‘ਚ ‘ਫਾਨੀ’ ਤੂਫ਼ਾਨ ਦਾ ਕਹਿਰ, 8 ਲੋਕਾਂ ਦੀ ਮੌਤ 156 ਜ਼ਖਮੀ

by mediateam

ਓਡੀਸ਼ਾ (ਵਿਕਰਮ ਸਹਿਜਪਾਲ) : ਓਡੀਸ਼ਾ 'ਚ ਫਾਨੀ ਤੂਫ਼ਾਨ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਉੜੀਸਾ ਦੇ ਪੁਰੀ ਸਮੇਤ ਕਈ ਇਲਾਕਿਆਂ ਵਿਚ ਹਵਾਵਾਂ 250 ਕਿਲੋਮੀਟਰ ਪ੍ਰਤੀ ਘੰਟਾ ਚੱਲ ਰਹੀਆਂ ਹਨ ਅਤੇ ਤੇਜ਼ ਹਵਾਵਾਂ ਨਾਲ ਮੀਂਹ ਵੀ ਪੈ ਰਿਹਾ ਹੈ।ਓਥੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਫਾਨੀ ਤੂਫ਼ਾਨ ਦੇ ਕਾਰਨ ਓਡੀਸ਼ਾ ਦੇ ਲਗਭਗ 10,000 ਪਿੰਡ ਅਤੇ 52 ਸ਼ਹਿਰ ਪ੍ਰਭਾਵਿਤ ਹਨ। ਇਸ ਤਰ੍ਹਾਂ 12 ਲੱਖ ਲੋਕਾਂ ਨੂੰ ਇਲਾਕੇ ਤੋਂ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ ਤੇ ਲਿਜਾਇਆ ਗਿਆ।

ਉਨ੍ਹਾਂ ਦੇ ਰਿਹਾਇਸ਼ ਲਈ 5000 ਆਸਰਾ-ਘਰ ਤਿਆਰ ਕੀਤੇ ਗਏ ਹਨ। ਫਾਨੀ ਤੂਫ਼ਾਨ ਦਾ ਕਹਿਰ ਵੀਰਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ‘ਚ ਵੀ ਦੇਖਣ ਨੂੰ ਮਿਲਿਆ ਹੈ। ਚੰਦੌਲੀ ਜ਼ਿਲ੍ਹੇ ਚ ਹਨੇਰੀ, ਤੇਜ਼ ਮੀਂਹ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਬੱਚੇ ਸਮੇਤ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 156 ਲੋਕ ਜ਼ਖਮੀ ਹਨ। ਇਸ ਤੂਫਾਨ ਦੇ ਮੱਦੇਨਜ਼ਰ ਫੌਜ ਅਲਰਟ ‘ਤੇ ਹੈ ਅਤੇ ਖਤਰੇ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।ਇਸ ਖਤਰੇ ਨੂੰ ਦੇਖਦੇ ਹੋਏ 223 ਟਰੇਨਾਂ ਰੱਦ ਕਰ ਦਿੱਤੀਆਂ ਹਨ।


More News

NRI Post
..
NRI Post
..
NRI Post
..