ਬੰਗਲਾਦੇਸ਼ ਦੇ ਕੈਮੀਕਲ ਗੋਦਾਮ ‘ਚ ਲੱਗੀ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ 81 ਤੋਂ ਵੱਧ

by mediateam

22 ਫਰਵਰੀ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਖਬਰ ਸਾਹਮਣੇ ਆਈ ਹੈ ਕਿ ਬੰਗਲਾਦੇਸ਼ 'ਚ ਬੀਤੇ ਦਿਨੀ ਚੇਮਿਕਾਲ ਦੇਣ ਇਕ ਗੋਦਾਮ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ | ਦਸ ਦਈਏ ਕਿ ਮਰਨ ਵਾਲਿਆਂ ਦੀ ਗਿਣਤੀ ਪਹਿਲਾ 70 ਸੀ ਪਰ ਹੁਣ 81 ਦੇ ਕਰੀਬ ਪਹੁੰਚ ਗਈ ਹੈ | ਇਹ ਅੱਗ ਰਾਜਧਾਨੀ ਢਾਕਾ ਦੇ ਚੌਕ ਬਾਜ਼ਾਰ ਵਾਲੇ ਸੰਕਰੇ ਇਲਾਕੇ ਵਿਚ ਲੱਗੀ ਸੀ। ਇਸ ਇਲਾਕੇ ਵਿਚ ਕਾਫੀ ਭੀੜ ਰਹਿੰਦੀ ਹੈ | 


ਇਸ ਖੇਤਰ ਵਿਚ ਰਿਹਾਇਸ਼ੀ ਅਤੇ ਕਮਰਸ਼ੀਅਲ ਦੁਕਾਨਾਂ ਅਤੇ ਰੈਸਟੋਰੈਂਟ ਹਨ, ਹੁਣ ਤੱਕ ਇੱਥੋਂ 81 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਲਾਸ਼ਾਂ ਦੀ ਭਾਲ ਦੇ ਨਾਲ ਨਾਲ ਇੱਥੇ ਰਾਹਤ ਕਾਰਜ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰ ਵਿਚ ਧਮਾਕਾ ਹੋਣ ਕਾਰਨ ਇਹ ਘਟਨਾ ਵਾਪਰੀ |


ਦੱਸਿਆ ਜਾ ਰਿਹਾ ਹੈ ਕਿ ਇੱਥੇ ਜ਼ਿਆਦਾ ਮਾਤਰਾ ਵਿਚ ਜਲਨਸ਼ੀਲ ਰਸਾਇਣ ਪਦਾਰਥ ਰੱਖਿਆ ਸੀ, ਜਿਸ ਦੇ ਕਾਰਨ ਅੱਗ ਤੇਜ਼ੀ ਨਾਲ ਫੈਲੀ | ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ | ਢਾਕਾ ਮੈਡੀਕਲ ਕਾਲਜ ਨੇ ਕਿਹਾ ਕਿ ਕਈ ਲੋਕਾਂ ਨੂੰ ਕਾਫੀ ਅੰਧਰੂਨੀ ਸੱਟਾਂ ਲਗਿਆਂ ਹਨ | ਪਹਿਲਾਂ ਇੱਥੇ 2010 ਵਿਚ ਢਾਕਾ ਵਿਖੇ ਇੱਕ ਪੁਰਾਣੀ ਇਮਾਰਤ ਵਿਚ ਅੱਗ ਲੱਗਣ ਕਾਰਨ 120 ਲੋਕਾਂ ਦੀ ਮੌਤ ਹੋਈ ਸੀ।


More News

NRI Post
..
NRI Post
..
NRI Post
..