ਉੱਤਰੀ ਅਫਗਾਨਿਸਤਾਨ ‘ਚ ਦੋ ਥਾਵਾਂ ‘ਤੇ ਧਮਾਕੇ; 9 ਦੀ ਮੌਤ, 13 ਜ਼ਖਮੀ

by jaskamal

ਨਿਊਜ਼ ਡੈਸਕ : ਉੱਤਰੀ ਅਫਗਾਨਿਸਤਾਨ 'ਚ ਵੀਰਵਾਰ ਨੂੰ ਕੁਝ ਹੀ ਮਿੰਟਾਂ ਦੇ ਅੰਦਰ ਦੋ ਧਮਾਕੇ ਹੋਏ ਜਿਸ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਤਾਲਿਬਾਨ ਵੱਲੋਂ ਨਿਯੁਕਤ ਪੁਲਸ ਮੁਖੀ ਦੇ ਬੁਲਾਰੇ ਮੁਹਮੰਦ ਆਸਿਫ਼ ਵਜ਼ੀਰੀ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਬਲਖ਼ ਸੂਬੇ ਦੀ ਰਾਜਧਾਨੀ ਮਜ਼ਾਰ-ਏ-ਸ਼ਰੀਫ਼ 'ਚ ਦੋ ਵੱਖ-ਵੱਖ ਵਾਹਨਾਂ 'ਚ ਧਮਾਕੇ ਹੋਏ। ਧਮਾਕੇ ਦੇ ਕਾਰਨਾਂ ਦੀ ਜਾਣਕਾਰੀ ਨਹੀ ਮਿਲ ਸਕੀ ਹੈ ਅਤੇ ਬੁਲਾਰੇ ਨੇ ਇਸ ਸਬੰਧ 'ਚ ਕੁਝ ਨਹੀਂ ਦੱਸਿਆ। ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ। ਤਾਲਿਾਬਨ ਸੁਰੱਖਿਆ ਮੁਲਾਜ਼ਮਾਂ ਨੇ ਧਮਾਕੇ ਵਾਲੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ।