ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਵੈਨ ਦਾ ਹੋਇਆ ਸੜਕ ਹਾਦਸਾ, 9 ਵਿਅਕਤੀਆਂ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੈਕਸਾਸ ਵਿਚ ਗੁਆਂਢੀ ਰਾਜ ਨਿਊ ਮੈਕਸੀਕੋ 'ਚ ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਅਤੇ ਪਿਕਅੱਪ ਟਰੱਕ ਦਰਮਿਆਨ ਹੋਏ ਹਾਦਸੇ ਵਿਚ 6 ਕਾਲਜ ਵਿਦਿਆਰਥੀਆਂ ਤੇ ਇਕ ਫੈਕਲਟੀ ਮੈਂਬਰ ਸਮੇਤ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ 'ਚ ਯੂਨੀਵਰਸਿਟੀ ਆਫ ਦਿ ਸਾਊਥਵੈਸਟ ਦੀ ਪੁਰਸ਼ ਅਤੇ ਮਹਿਲਾ ਗੋਲਫ ਟੀਮਾਂ ਦੇ ਮੈਂਬਰ ਸ਼ਾਮਲ ਸਨ।

ਡੀ.ਪੀ.ਐੱਸ. ਨੇ ਇਕ ਬਿਆਨ ਵਿਚ ਕਿਹਾ, "ਡੌਜ 2500 ਪਿਕਅੱਪ ਟਰੱਕ ਐੱਫ.ਐੱਮ. 1788 'ਤੇ ਦੱਖਣ ਵੱਲ ਜਾ ਰਿਹਾ ਸੀ ਅਤੇ ਹੌਬਸ ਵਿਚ ਯੂਨੀਵਰਸਿਟੀ ਆਫ਼ ਦਿ ਸਾਊਥਵੈਸਟ ਵਿਚ ਰਜਿਸਟਰਡ ਇਕ ਫੋਰਡ ਟਰਾਂਜ਼ਿਟ ਯਾਤਰੀ ਵੈਨ ਐੱਫ.ਐੱਮ. 1788 'ਤੇ ਉੱਤਰ ਵੱਲ ਜਾ ਰਹੀ ਸੀ। ਬਲੈਂਕੋ ਨੇ ਕਿਹਾ, "ਅਣਜਾਣ ਕਾਰਨਾਂ ਕਰਕੇ, ਡੌਜ ਪਿਕਅੱਪ ਟਰੱਕ ਉੱਤਰੀ ਲੇਨ ਵਿਚ ਚਲਾ ਗਿਆ ਅਤੇ ਫੋਰਡ ਯਾਤਰੀ ਵੈਨ ਨੂੰ ਟੱਕਰ ਮਾਰ ਦਿੱਤੀ ਅਤੇ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ।'

ਯੂਨੀਵਰਸਿਟੀ ਬੱਸ ਵਿਚ ਕੋਚ ਸਮੇਤ 9 ਯਾਤਰੀ ਸਵਾਰ ਸਨ। ਨਿਊ ਮੈਕਸੀਕੋ ਦੇ ਹੌਬਸ ਸਥਿਤ ਯੂਨੀਵਰਸਿਟੀ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬੱਸ ਵਿਚ ਸਵਾਰ 7 ਯਾਤਰੀ ਹਾਦਸੇ ਵਿਚ ਮਾਰੇ ਗਏ ਹਨ ਅਤੇ 2 ਦੀ ਹਾਲਤ ਗੰਭੀਰ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਥੇ ਹੀ ਪਿਕਅੱਪ ਟਰੱਕ ਵਿਚ ਸਵਾਰ ਡਰਾਈਵਰ ਅਤੇ ਇਕ ਯਾਤਰੀ ਦੀ ਵੀ ਮੌਤ ਹੋ ਗਈ।

More News

NRI Post
..
NRI Post
..
NRI Post
..