ਨਵੇਂ ਸਾਲ ਮੌਕੇ ਹਫੜਾ -ਦਫ਼ੜੀ ਦੌਰਾਨ 9 ਲੋਕਾਂ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਗਾਂਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਵੇਂ ਸਾਲ ਮੌਕੇ ਹਫੜਾ -ਦਫ਼ੜੀ ਦੌਰਾਨ 9 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਕਈ ਲੋਕ ਜਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ । ਪੁਲਿਸ ਅਧਿਕਾਰੀ ਨੇ ਦੱਸਿਆ ਕਈ ਨਾਬਾਲਗ ਇੱਕ ਸੰਗੀਤ ਸ਼ੋਅ 'ਚ ਸ਼ਾਮਲ ਹੋਣ ਆਏ ਸੀ ।

ਪੁਲਿਸ ਨੇ ਕਿਹਾ ਕਿ ਘਟਨਾ ਰਾਤ ਦੇ ਸਮੇ ਵਾਪਰੀ ਹੈ, ਜਦੋ ਸਮਾਗਮ ਦੇ ਮਾਸਟਰ ਆਫ਼ ਸੈਰੇਮਨੀ ਨੇ ਹਾਜ਼ਰ ਲੋਕਾਂ ਨੂੰ ਬਾਹਰ ਜਾਣ ਤੇ ਆਤਿਸ਼ਬਾਜ਼ੀ ਦੇਖਣ ਲਈ ਉਤਸ਼ਾਹਿਤ ਕੀਤਾ। ਆਤਿਸ਼ਬਾਜ਼ੀ ਖਤਮ ਹੋਣ ਤੋਂ ਬਾਅਦ ਮੌਕੇ 'ਤੇ ਹਫੜਾ -ਦਫ਼ੜੀ ਮੱਚ ਗਈ। ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜਖ਼ਮੀ ਹੋ ਗਏ ।