ਭਾਰੀ ਬਰਸਾਤ ਕਾਰਨ 24 ਘੰਟਿਆਂ ‘ਚ 9 ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਤਰਾਖੰਡ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰੀ ਬਰਸਾਤ ਕਾਰਨ 24 ਘੰਟਿਆਂ 'ਚ 9 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਉੱਥੇ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਨੇ ਸੂਬੇ ਦੇ ਕਈ ਇਲਾਕਿਆਂ 'ਚ ਜ਼ਿਆਦਾ ਬਾਰਿਸ਼ ਪੈਣ ਦੀ ਸਥਿਤੀ ਬਾਰੇ ਜਾਣਕਾਰੀ ਲਈ ਤੇ ਉਨ੍ਹਾਂ ਵਲੋਂ ਮੈਜਿਸਟਰੇਟਾਂ ਨੂੰ ਅਲਰਟ ਰਹਿਣ ਲਈ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਬਾਰਿਸ਼ ਨਾਲ ਵਾਪਰਿਆ ਕਈ ਘਟਨਾਵਾਂ 'ਚ 10 ਤੋਂ ਵੱਧ ਵਿਅਕਤੀ ਲਾਪਤਾ ਹਨ ਤੇ ਕਈ ਲੋਕ ਗੰਭੀਰ ਜਖ਼ਮੀ ਹੋ ਗਏ ਹਨ । ਗੋਰੀਕੁੰਡ 'ਚ 5 ਦਿਨਾਂ 'ਚ ਜ਼ਮੀਨ ਖਿਸਕਣ ਦੀ ਇਹ ਦੂਜੀ ਘਟਨਾ ਹੈ ।

ਜਾਣਕਾਰੀ ਅਨੁਸਾਰ ਪੋੜੀ ਜ਼ਿਲ੍ਹੇ ਦੇ ਸਤਪੁਲੀ ਇਲਾਕੇ 'ਚ 1 ਕਾਰ ਡੂੰਘੀ ਖੰਡ 'ਚ ਡਿੱਗਣ ਕਾਰਨ ਉਸ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਛਾਣ ਚੰਦਰਮੋਹਨ ਸਿੰਘ ਤੇ ਅਤੁਲ ਦੇ ਰੂਪ 'ਚ ਹੋਈ ਹੈ,ਬਾਕੀ 2 ਮ੍ਰਿਤਕਾਂ ਦੇ ਨਾਮ ਦਿਨੇਸ਼ ਸਿੰਘ ਤੇ ਕਮਲ ਦੇ ਰੂਪ 'ਚ ਹੋਈ ਹੈ । ਦੱਸਣਯੋਗ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੜ੍ਹ ਵਰਗੇ ਹਾਲਾਤਾਂ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚੱਲੀ ਗਈ, ਜਦਕਿ ਕਈ ਲੋਕ ਲਾਪਤਾ ਹੋ ਗਏ ਹਨ ,ਇਸ ਦੇ ਨਾਲ ਹੀ ਲੱਖਾਂ ਲੋਕ ਘਰੋਂ ਬੇਘਰ ਹੋ ਗਏ ਹਨ ।