9 ਸਾਲਾਂ ਪੁੱਤ ਨੇ ਚਲਾਈ ਗੋਲੀ, ਲੱਗੀ ਪਿਤਾ ਦੀ ਪਿੱਠ ‘ਚ, ਗੰਭੀਰ ਜਖ਼ਮੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਪਿੰਡ ਅਕਾਲਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 9 ਸਾਲਾਂ ਬੱਚੇ ਵਲੋਂ ਚਲਾਈ ਗਈ ਗੋਲੀ ਉਸਦੇ ਪਿਤਾ ਕਿਸਾਨ ਦਲਜੀਤ ਸਿੰਘ ਦੀ ਪਿੱਠ 'ਚ ਲੱਗ ਗਈ। ਦੱਸਿਆ ਜਾ ਰਿਹਾ ਦਲਜੀਤ ਸਿੰਘ ਆਪਣੀ ਪਤਨੀ ਤੇ ਪੁੱਤ ਨਾਲ ਸਹੁਰੇ ਘਰ ਜਾ ਰਿਹਾ ਸੀ। ਇਸ ਦੌਰਾਨ ਕਾਰ ਦੀ ਪਿਛਲੀ ਸੀਟ 'ਤੇ ਬੈਠੇ 9 ਸਾਲਾਂ ਪੁੱਤ ਕੋਲੋਂ ਗੋਲੀ ਚੱਲ ਗਈ, ਜੋ ਸਿੱਧੀ ਦਲਜੀਤ ਸਿੰਘ ਦੀ ਪਿੱਠ 'ਚ ਲੱਗ ਗਈ ।ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ,ਉੱਥੇ ਦਲਜੀਤ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਆਪਣੀ ਪਤਨੀ ਤੇ ਪੁੱਤ ਨਾਲ ਆਪਣੇ ਸਹੁਰੇ ਘਰ ਜਾ ਰਿਹਾ ਸੀ ।ਕਾਰ ਦੀ ਪਿਛਲੀ ਸੀਟ 'ਤੇ ਪਿਸਤੌਲ ਪਈ ਹੋਈ ਸੀ, ਹਾਲਾਂਕਿ ਅਜੇ ਤੱਕ ਇਹ ਪਤਾ ਨਹੀ ਲੱਗ ਸਕਿਆ ਕਿ ਪਿਸਤੌਲ ਲੋਕ ਸੀ ਜਾਂ ਨਹੀ?ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।