ਪਿਛਲੇ 24 ਘੰਟਿਆਂ ‘ਚ 92,596 ਨਵੇਂ ਕੋਰੋਨਾ ਕੇਸ ਅਤੇ 2,219 ਲੋਕਾਂ ਦੀ ਮੌਤ

by vikramsehajpal

ਜਲੰਧਰ (ਦੇਵ ਇੰਦਰਜੀਤ) : ਸਿਹਤ ਮੰਤਰਾਲਾ ਵਲੋਂ ਅੱਜ ਯਾਨੀ ਕਿ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਭਾਰਤ ’ਚ ਕੋਰੋਨਾ ਦੇ ਨਵੇਂ ਮਾਮਲੇ 92,596 ਆਏ, ਇਸ ਤਰ੍ਹਾਂ ਨਾਲ ਪੀੜਤਾਂ ਦੀ ਕੁੱਲ ਗਿਣਤੀ 2,90,89,069 ਹੋ ਗਈ ਹੈ ਅਤੇ ਮਿ੍ਰਤਕਾਂ ਦੀ ਗਿਣਤੀ 3,53,528 ’ਤੇ ਪਹੁੰਚ ਗਈ ਹੈ। ਰਾਹਤ ਦੀ ਖ਼ਬਰ ਇਹ ਵੀ ਹੈ ਕਿ ਇਕ ਦਿਨ ਵਿਚ 1,62,664 ਲੋਕ ਸਿਹਤਯਾਬ ਹੋਏ ਹਨ ਅਤੇ ਵਾਇਰਸ ਤੋਂ ਮੁਕਤ ਹੋਣ ਵਾਲਿਆਂ ਦੀ ਗਿਣਤੀ 2,75,04,126 ਹੋ ਗਈ ਹੈ। ਦੇਸ਼ ’ਚ ਹਾਲੇ ਵੀ 12,31,415 ਸਰਗਰਮ ਮਾਮਲੇ ਹਨ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ’ਚ 23,90,58,360 ਲੋਕਾਂ ਨੂੰ ਕੋੋਰੋਨਾ ਵੈਕਸੀਨ ਲੱਗ ਚੁੱਕੀ ਹੈ। ਟੀਕਾਕਰਨ ਦੀ ਮੁਹਿੰਮ 16 ਜਨਵਰੀ 2021 ਨੂੰ ਸ਼ੁਰੂ ਕੀਤੀ ਗਈ ਸੀ।

ਓਧਰ ਭਾਰਤ ’ਚ ਕੋਰੋਨਾ ਨਮੂਨਿਆਂ ਦੀ ਜਾਂਚ ਵੀ ਜਾਰੀ ਹੈ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਿਆ। ਹੁਣ ਤੱਕ 37,01,93,563 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 8 ਜੂਨ 2021 ਯਾਨੀ ਕਿ ਮੰਗਲਵਾਰ ਨੂੰ 19,85,967 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਕੋਰੋਨਾ ਤੋਂ ਬਚਾਅ ਲਈ ਮਾਸਕ ਜ਼ਰੂਰ ਪਹਿਨੋ, ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ। ਕੋਰੋਨਾ ਵੈਕਸੀਨ ਵੀ ਜ਼ਰੂਰੀ ਲਗਵਾਓ ਕਿਉਂਕਿ ਵੈਕਸੀਨ ਹੀ ਸਾਡਾ ਸੁਰੱਖਿਆ ਕਵਚ ਹੈ।

ਭਾਰਤ ’ਚ ਕੋਰੋਨਾ ਵਾਇਰਸ ਦੀ ਰਫ਼ਤਾਰ ਮੱਠੀ ਹੁੰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 92,596 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2,219 ਲੋਕਾਂ ਦੀ ਵਾਇਰਸ ਨਾਲ ਮੌਤ ਹੋਈ ਹੈ। ਕੱਲ੍ਹ ਯਾਨੀ ਕਿ ਮੰਗਲਵਾਰ ਨੂੰ 87 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆਏ ਸਨ। ਇਹ ਲਗਾਤਾਰ ਦੂਜਾ ਦਿਨ ਹੈ ਕਿ ਵਾਇਰਸ ਦੇ ਮਾਮਲੇ 1 ਲੱਖ ਤੋਂ ਹੇਠਾਂ ਦਰਜ ਕੀਤੇ ਗਏ ਹਨ।