SC ਵੱਲੋਂ CBSE ਤੇ ਨਿੱਜੀ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ, ਵਿਦਿਆਰਥੀਆਂ ਨੇ ਲਾਏ ਰਿਸ਼ਵਤ ਦੇ ਦੋਸ਼…!

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਪਰੀਮ ਕੋਰਟ ਨੇ ਸੀਬੀਐੱਸਈ ਤੇ ਓਡੀਸ਼ਾ ਦੇ ਇਕ ਸਕੂਲ ਨੂੰ 24 ਵਿਦਿਆਰਥੀਆਂ ਵੱਲੋਂ ਦਾਇਰ ਇਕ ਪਟੀਸ਼ਨ ਦਾ ਜਵਾਬ ਦੇਣ ਲਈ ਕਿਹਾ, ਜਿਸ 'ਚ ਸਕੂਲ 'ਤੇ ਉਨ੍ਹਾਂ ਨੂੰ 10ਵੀਂ ਜਮਾਤ 'ਚ ਚੰਗੇ ਅੰਕ ਦਿਵਾਉਣ ਲਈ ਉਨ੍ਹਾਂ ਤੋਂ ਪੈਸੇ ਦੀ ਗੈਰ-ਕਾਨੂੰਨੀ ਮੰਗ ਕਰਨ ਦਾ ਦੋਸ਼ ਲਾਇਆ ਗਿਆ ਸੀ।

ਅਦਾਲਤ ਨੇ ਸੇਂਟ ਜ਼ੇਵੀਅਰ ਇੰਟਰਨੈਸ਼ਨਲ ਸਕੂਲ, ਭੁਵਨੇਸ਼ਵਰ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਕਰਤਾਵਾਂ ਨੇ ਸੁਪਰੀਮ ਕੋਰਟ ਪਾਸੋਂ ਸੀਬੀਐੱਸਈ ਬੋਰਡ ਤੇ ਸਕੂਲ ਖ਼ਿਲਾਫ਼ ਕਾਰਵਾਈ ਸ਼ੁਰੂ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਇਸ ਅਦਾਲਤ ਦੁਆਰਾ ਦਿੱਤੀ ਗਈ ਆਜ਼ਾਦੀ ਦੇ ਮੱਦੇਨਜ਼ਰ, ਪਟੀਸ਼ਨ ਦੀ ਇਕ ਕਾਪੀ ਉੱਤਰਦਾਤਾਵਾਂ ਨੂੰ ਦਿੱਤੀ ਗਈ ਹੈ। ਅਗਲੀ ਸੁਣਵਾਈ 14 ਫਰਵਰੀ ਨੂੰ ਹੋਵੇਗੀ।

More News

NRI Post
..
NRI Post
..
NRI Post
..