ਜਾਰੀ ਰਹੇਗਾ ਕਰਫਿਊ, 50% ਸਟਾਫ ਨਾਲ ਖੁੱਲ੍ਹਣਗੇ ਦਫਤਰ, LG ਨੇ ਕੇਜਰੀਵਾਲ ਦੇ ਪ੍ਰਸਤਾਵ ਨੂੰ ਕੀਤਾ ਰੱਦ

by jaskamal

ਨਿਊਜ਼ ਡੈਸਕ (ਜਸਕਮਲ) : ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਸ਼ੁੱਕਰਵਾਰ (21 ਜਨਵਰੀ, 2022) ਨੂੰ ਅਰਵਿੰਦ ਕੇਜਰੀਵਾਲ ਦੇ ਕੋਵਿਡ -19 ਪਾਬੰਦੀਆਂ ਨੂੰ ਸੌਖਾ ਕਰਨ ਤੇ ਰਾਸ਼ਟਰੀ ਰਾਜਧਾਨੀ 'ਚ ਸ਼ਨੀਵਾਰ ਦੇ ਕਰਫਿਊ ਨੂੰ ਹਟਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਹਾਲਾਂਕਿ, ਲੈਫਟੀਨੈਂਟ ਗਵਰਨਰ ਨੇ ਨਿੱਜੀ ਦਫਤਰਾਂ ਨੂੰ 50 ਫੀਸਦੀ ਸਮਰੱਥਾ ਨਾਲ ਦੁਬਾਰਾ ਖੋਲ੍ਹਣ ਦੀ ਮਨਜ਼ੂਰੀ ਦੇਣ ਲਈ ਸਹਿਮਤੀ ਦਿੱਤੀ।   %

ਐੱਲਜੀ ਹਾਊਸ ਨੇ ਇੱਕ ਬਿਆਨ 'ਚ ਕਿਹਾ ਕਿ ਪ੍ਰਾਈਵੇਟ ਦਫਤਰਾਂ 'ਚ 50% ਹਾਜ਼ਰੀ ਲਈ ਸਹਿਮਤ ਹੋਏ ਪਰ ਸੁਝਾਅ ਦਿੱਤਾ ਕਿ ਹਫਤੇ ਦੇ ਅੰਤ 'ਚ ਕਰਫਿਊ ਅਤੇ ਬਾਜ਼ਾਰਾਂ ਨੂੰ ਖੋਲ੍ਹਣ ਸਬੰਧੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ ਤੇ ਕੋਵਿਡ ਦੀ ਸਥਿਤੀ 'ਚ ਹੋਰ ਸੁਧਾਰ ਹੋਣ ਤੋਂ ਬਾਅਦ ਇਸ ਵਿਸ਼ੇ 'ਤੇ ਫੈਸਲਾ ਲਿਆ ਜਾਵੇ। ਅੱਜ ਤੋਂ ਪਹਿਲਾਂ, ਦਿੱਲੀ ਸਰਕਾਰ  ਨੇ ਕੁਝ ਪਾਬੰਦੀਆਂ ਨੂੰ ਹਟਾਉਣ ਦੀ ਸਿਫਾਰਸ਼ ਕੀਤੀ ਸੀ ਕਿਉਂਕਿ ਰਾਸ਼ਟਰੀ ਰਾਜਧਾਨੀ 'ਚ ਕੋਵਿਡ -19 ਦੇ ਕੇਸ ਲਗਾਤਾਰ ਘਟਦੇ ਜਾ ਰਹੇ ਹਨ ਤੇ LG ਦੀ ਮਨਜ਼ੂਰੀ ਦੀ ਮੰਗ ਕੀਤੀ ਹੈ।