12 ਦਿਨਾਂ ਲਈ ਬੰਦ ਹੋਣ ਜਾ ਰਹੇ ਨੇ ਬੈਂਕ, ਜਾਣੋ ਕੀ ਹੈ ਕਾਰਨ…

by jaskamal

ਨਿਊਜ਼ ਡੈਸਕ (ਜਸਕਮਲ) : ਫਰਵਰੀ 2022 ਦੇ ਮਹੀਨੇ 'ਚ ਬੈਂਕ 12 ਦਿਨਾਂ ਲਈ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਫਰਵਰੀ ਦੀਆਂ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬੈਂਕ ਚੋਣਵੇਂ ਦਿਨਾਂ 'ਚ ਬੰਦ ਰਹਿਣਗੇ, ਜਿਸ 'ਚ ਸ਼ਨਿਚਰਵਾਰ ਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਫਰਵਰੀ ਦੇ ਮਹੀਨੇ 'ਚ, ਬਸੰਤ ਪੰਚਮੀ ਤੇ ਗੁਰੂ ਰਵਿਦਾਸ ਜੈਅੰਤੀ ਵਰਗੇ ਮੌਕਿਆਂ 'ਤੇ ਬੈਂਕ ਬੰਦ ਰਹਿਣਗੇ। ਵੱਖ-ਵੱਖ ਰਾਜਾਂ 'ਚ ਆਪਣੇ ਤਿਉਹਾਰਾਂ ਕਾਰਨ ਵੀ ਬੈਂਕ ਬੰਦ ਰਹਿਣਗੇ। 

ਅਗਲੇ ਮਹੀਨੇ ਕੁੱਲ ਮਿਲਾ ਕੇ ਬੈਂਕ 12 ਦਿਨ ਬੰਦ ਰਹਿਣਗੇ। ਹਾਲਾਂਕਿ, ਦੇਸ਼ ਦੇ ਸਾਰੇ ਬੈਂਕ ਸਾਰੇ 12 ਦਿਨਾਂ ਲਈ ਬੰਦ ਨਹੀਂ ਰਹਿਣਗੇ। ਕੁਝ ਰਾਜਾਂ 'ਚ ਬੈਂਕ ਚੋਣਵੇਂ ਦਿਨਾਂ ਲਈ ਬੰਦ ਰਹਿਣਗੇ ਜਦਕਿ ਦੂਜੇ ਰਾਜਾਂ 'ਚ ਬੈਂਕ ਹੋਰ ਦਿਨਾਂ 'ਚ ਬੰਦ ਰਹਿਣਗੇ, ਕਿਉਂਕਿ ਛੁੱਟੀਆਂ ਖਾਸ ਰਾਜਾਂ ਜਾਂ ਖੇਤਰਾਂ ਨਾਲ ਸਬੰਧਤ ਹਨ।

ਫਰਵਰੀ 2022 ਦੀਆਂ ਬੈਂਕ ਛੁੱਟੀਆਂ ਦੀ ਸੂਚੀ: 

2 ਫਰਵਰੀ – ਸੋਨਮ ਲੋਛੜ (ਗੰਗਟੋਕ)

5 ਫਰਵਰੀ - ਸਰਸਵਤੀ ਪੂਜਾ/ ਸ਼੍ਰੀ ਪੰਚਮੀ/ ਸ਼੍ਰੀ ਪੰਚਮੀ ਬਸੰਤ ਪੰਚਮੀ (ਅਗਰਤਲਾ, ਭੁਵਨੇਸ਼ਵਰ, ਕੋਲਕਾਤਾ)

ਫਰਵਰੀ 6 - ਪਹਿਲਾ ਐਤਵਾਰ

ਫਰਵਰੀ 12 - ਦੂਜਾ ਸ਼ਨੀਵਾਰ 

ਫਰਵਰੀ 13 - ਦੂਜਾ ਐਤਵਾਰ

15 ਫਰਵਰੀ - ਮੁਹੰਮਦ ਹਜ਼ਰਤ ਅਲੀ ਦਾ ਜਨਮਦਿਨ/ਲੁਈਸ-ਨਾਗਈ-ਨੀ (ਇੰਫਾਲ, ਕਾਨਪੁਰ, ਲਖਨਊ)

16 ਫਰਵਰੀ - ਗੁਰੂ ਰਵਿਦਾਸ ਜੈਅੰਤੀ (ਚੰਡੀਗੜ੍ਹ)

18 ਫਰਵਰੀ - ਦੋਲਜਾਤਰਾ (ਕੋਲਕਾਤਾ)

19 ਫਰਵਰੀ - ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ (ਬੇਲਾਪੁਰ, ਮੁੰਬਈ, ਨਾਗਪੁਰ)

ਫਰਵਰੀ 20 - ਤੀਜਾ ਐਤਵਾਰ

ਫਰਵਰੀ 26 - ਮਹੀਨੇ ਦਾ ਚੌਥਾ ਸ਼ਨੀਵਾਰ

27 ਫਰਵਰੀ - ਚੌਥਾ ਐਤਵਾਰ।