by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਜਲੰਧਰ ਤੋਂ ਕੋਵਿਡ ਦੇ 211 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਜਲੰਧਰ ਵਿੱਚ ਕੋਵਿਡ ਦੀ ਗਿਣਤੀ 76,260 ਹੋ ਗਈ ਹੈ। ਜਲੰਧਰ 'ਚ ਵੀ ਮੌਤਾਂ 'ਚ ਕੋਈ ਕਮੀ ਨਹੀਂ ਆਈ ਹੈ। ਜ਼ਿਲ੍ਹੇ ਵਿੱਚ ਅੱਜ 3 ਮੌਤਾਂ ਹੋਣ ਨਾਲ ਜ਼ਿਲ੍ਹੇ ਵਿੱਚ ਮਰਨ ਵਾਲਿਆਂ ਦੀ ਗਿਣਤੀ 1548 ਹੋ ਗਈ ਹੈ।ਜ਼ਿਲ੍ਹੇ ਵਿੱਚ ਹੁਣ ਤੱਕ 72,298 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਜਦਕਿ ਜਲੰਧਰ ਵਿੱਚ ਅੱਜ ਐਕਟਿਵ ਕੇਸਾਂ ਦੀ ਗਿਣਤੀ 2414 ਹੋ ਗਈ ਹੈ। ਜ਼ਿਲ੍ਹੇ 'ਚ ਲਏ 19,93,627 ਸੈਂਪਲਾਂ 'ਚੋਂ ਹੁਣ ਤੱਕ 18,34,065 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ |
More News
Jaskamal Singh