ਦਿੱਗਜ ਅਭਿਨੇਤਾ ਤੇ ਕਾਮੇਡੀਅਨ ਸੁਨੀਲ ਗਰੋਵਰ ਦੀ ਹੋਈ Heart Surgery

by jaskamal

ਨਿਊਜ਼ ਡੈਸਕ (ਜਸਕਮਲ) : ਭਾਰਤੀ ਟੈਲੀਵਿਜ਼ਨ ਦਾ ਦਿੱਗਜ ਕਲਾਕਾਰ ਸੁਨੀਲ ਗਰੋਵਰ ਦੀ ਦਿਲ ਦੀ ਸਰਜਰੀ ਹੋਈ ਹੈ। ਇਕ ਨਿੱਜੀ ਨਿਊਜ਼ ਏਜੰਸੀ ਨੇ ਬੁੱਧਵਾਰ ਦੁਪਹਿਰ ਨੂੰ ਦੱਸਿਆ ਕਿ ਕਾਮੇਡੀਅਨ ਤੇ ਅਭਿਨੇਤਾ ਸੁਨੀਲ ਗਰੋਵਰ, ਕਿ ਕਾਮੇਡੀ ਨਾਈਟਸ ਵਿਦ ਕਪਿਲ 'ਚ ਅਭਿਨੈ ਕਰਨ ਲਈ ਸਭ ਤੋਂ ਮਸ਼ਹੂਰ ਹੈ, ਦੀ ਹਾਲ ਹੀ 'ਚ ਦਿਲ ਦੀ ਸਰਜਰੀ ਹੋਈ ਹੈ। 44 ਸਾਲਾ ਅਭਿਨੇਤਾ ਨੂੰ ਪਿਛਲੇ ਹਫਤੇ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ 'ਚ ਦਾਖਲ ਕਰਵਾਇਆ ਗਿਆ ਸੀ ਤੇ 27 ਜਨਵਰੀ ਨੂੰ ਉਸ ਦਾ ਮੈਡੀਕਲ ਕਰਵਾਇਆ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਨੀਲ ਗਰੋਵਰ ਦੀ ਹਾਲਤ ਹੁਣ ਸਥਿਰ ਹੈ ਤੇ ਉਮੀਦ ਹੈ ਕਿ ਜਲਦ ਹੀ ਛੁੱਟੀ ਮਿਲ ਜਾਵੇਗੀ।

ਟੀਵੀ ਸ਼ੋਅ ਤੋਂ ਇਲਾਵਾ, ਸੁਨੀਲ ਗਰੋਵਰ ਕਈ ਬਾਲੀਵੁੱਡ ਫਿਲਮਾਂ ਜਿਵੇਂ ਕਿ ਭਾਰਤ , ਜਿਸ 'ਚ ਸਲਮਾਨ ਖਾਨ ਤੇ ਕੈਟਰੀਨਾ ਕੈਫ ਹਨ, ਦਾ ਵੀ ਹਿੱਸਾ ਰਿਹਾ ਹੈ। ਸੁਨੀਲ ਗਰੋਵਰ ਨੇ ਵਿਸ਼ਾਲ ਭਾਰਦਵਾਜ ਦੇ ਕਾਮੇਡੀ ਡਰਾਮੇ ਪਟਾਖਾ ਵਿੱਚ ਵੀ ਅਭਿਨੈ ਕੀਤਾ , ਜਿਸ ਵਿੱਚ ਸਹਿ-ਅਭਿਨੇਤਰੀ ਸਾਨਿਆ ਮਲਹੋਤਰਾ ਤੇ ਰਾਧਿਕਾ ਮਦਾਨ ਸਨ ਆਦਿ ਵਿਚ ਬਹੁਤ ਖੂਬਸੂਰਤ ਕਿਰਦਾਰ ਨਿਭਾਇਆ ਹੈ।

More News

NRI Post
..
NRI Post
..
NRI Post
..