ਦਿੱਗਜ ਅਦਾਕਾਰ ਰਮੇਸ਼ ਦਿਓ ਦਾ 93 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ

by jaskamal

ਨਿਊਜ਼ ਡੈਸਕ (ਜਸਕਮਲ) : ਦਿੱਗਜ ਅਦਾਕਾਰ ਰਮੇਸ਼ ਦਿਓ ਦੀ ਬੁੱਧਵਾਰ ਨੂੰ 93 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਉਨ੍ਹਾਂ ਦੇ ਫਿਲਮ ਨਿਰਮਾਤਾ ਪੁੱਤਰ ਅਭਿਨਯ ਦਿਓ ਨੇ ਦਿੱਤੀ। ਅਭਿਨਯ ਦੇਵ ਨੇ ਦੱਸਿਆ ਅੱਜ ਰਾਤ ਕਰੀਬ 8.30 ਵਜੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਰਮੇਸ਼ ਨੇ ਆਪਣੇ 60 ਸਾਲਾਂ ਦੇ ਕਰੀਅਰ 'ਚ 250 ਤੋਂ ਵੱਧ ਹਿੰਦੀ ਫਿਲਮਾਂ ਅਤੇ ਲਗਪਗ 200 ਮਰਾਠੀ ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੂੰ ਹਿੰਦੀ ਸਿਨੇਮਾ 'ਚ ਆਨੰਦ ਤੇ ਆਪ ਕੀ ਕਸਮ ਵਰਗੀਆਂ ਫਿਲਮਾਂ ਤੋਂ ਪ੍ਰਸਿੱਧੀ ਮਿਲੀ ਸੀ। ਮਰਾਠੀ ਫਿਲਮ ਉਦਯੋਗ 'ਚ ਆਪਣੇ ਵਿਆਪਕ ਕੰਮ ਲਈ ਜਾਣਿਆ ਜਾਂਦਾ ਸੀ।

More News

NRI Post
..
NRI Post
..
NRI Post
..