PM ਮੋਦੀ ਪੰਜਾਬ ‘ਚ ਵਰਚੁਅਲ ਚੋਣ ਰੈਲੀ ਨੂੰ ਕਰਨਗੇ ਸੰਬੋਧਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਤੋਂ ਪੰਜਾਬ ਵਿਚ ਵਰਚੁਅਲ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। ਮੋਦੀ ਨੇ ਅਜੇ ਤੱਕ ਪੰਜਾਬ ਚੋਣਾਂ ਲਈ ਪ੍ਰਚਾਰ ਨਹੀਂ ਕੀਤਾ ਸੀ। ਪੰਜਾਬ ਦੇ ਭਾਜਪਾ ਲੀਡਰਸ਼ਿਪ ਵੱਲੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ।

ਕੱਲ੍ਹ ਪ੍ਰਧਾਨ ਮੰਤਰੀ ਭਾਜਪਾ ਲਈ ਪ੍ਰਚਾਰ ਕਰਨਗੇ। ਇਸ ਦੀ ਸ਼ੁਰੂਆਤ ਕੱਲ੍ਹ ਤੋਂ ਕਰਨਗੇ। ਦੱਸ ਦਈਏ ਕਿ ਸੁਰੱਖਿਆ ਕਾਰਨ ਕਰਕੇ ਮੋਗਾ ਰੈਲੀ ਰੱਦ ਹੋਣ ਪਿੱਛੋਂ ਚਰਚਾ ਸੀ ਮੋਦੀ ਪੰਜਾਬ ਚੋਣਾਂ ਤੋਂ ਦੂਰ ਹੀ ਰਹਿਣਗੇ। ਪਰ ਹੁਣ ਮੋਦੀ ਨੇ ਪੰਜਾਬ ਵਿਚ ਚੋਣ ਪ੍ਰਚਾਰ ਲਈ ਮੋਰਚਾ ਸੰਭਾਲ ਲਿਆ ਹੈ।ਕੱਲ੍ਹ ਉਹ ਲੁਧਿਆਣਾ ਤੇ ਫਤਹਿਗੜ੍ਹ ਹਲਕਿਆਂ ਲਈ ਸੰਬੋਧਨ ਕੀਤਾ ਜਾਵੇਗਾ। ਅਗਲੇ ਦਿਨ ਉਹ ਜਲੰਧਰ, ਕਪੂਰਥਲਾ ਤੇ ਬਠਿੰਡਾ ਹਲਕਿਆਂ ਲ਼ਈ ਪ੍ਰਚਾਰ ਕੀਤਾ ਜਾਵੇਗਾ।

More News

NRI Post
..
NRI Post
..
NRI Post
..