ਆਸਟ੍ਰੇਲੀਆ ‘ਚ ਲਾਜ਼ਮੀ ਕੋਵਿਡ ਵੈਕਸੀਨ ਦੇ ਵਿਰੋਧ ‘ਚ ਹਜ਼ਾਰਾਂ ਲੋਕ ਉਤਰੇ ਸੜਕਾਂ ‘ਤੇ

by jaskamal

ਨਿਊਜ਼ ਡੈਸਕ : ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਕੋਵਿਡ-19 ਵੈਕਸੀਨ ਦੇ ਜ਼ਰੂਰੀ ਕੀਤੇ ਜਾਣ ਦੇ ਵਿਰੋਧ ਵਿੱਚ ਹਜ਼ਾਰਾਂ ਲੋਕਾਂ ਨੇ ਸੜਕ 'ਤੇ ਉਤਰ ਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਹਫ਼ਤੇ ਦੇ ਅਖੀਰ ਵਿਚ ਕਰੀਬ 10,000 ਲੋਕਾਂ ਨੇ ਸੜਕਾਂ 'ਤੇ ਉਤਰ ਕੇ ਰਾਸ਼ਟਰ, ਰਾਜ ਅਤੇ ਸਥਾਨਕ ਸਰਕਾਰਾਂ ਤੋਂ ਕਰਮਚਾਰੀਆਂ ਲਈ ਕੋਵਿਡ ਟੀਕਾਕਰਨ ਲਾਜ਼ਮੀ ਕਰਨ ਦੇ ਹੁਕਮਾਂ ਨੂੰ ਤੁਰੰਤ ਵਾਪਸ ਲੈਣ ਦੀ ਬੇਨਤੀ ਕੀਤੀ। 

ਆਸਟ੍ਰੇਲੀਆਈ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਦੀ ਇੱਕ ਰਿਪੋਰਟ ਮੁਤਾਬਕ ਜਨਵਰੀ ਮਹੀਨੇ ਦੇ ਅੰਤ ਤੋਂ ਪ੍ਰਦਰਸ਼ਨਕਾਰੀ ਆਸਟ੍ਰੇਲੀਆਈ ਰਾਜਧਾਨੀ ਖੇਤਰ (ਐਸੀਟੀ) ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਪਰ ਪੁਲਸ ਨੇ ਕਿਹਾ ਕਿ ਸ਼ਨੀਵਾਰ ਦੀ ਰੈਲੀ ਲਈ ਬਹੁਤ ਵੱਡੀ ਗਿਣਤੀ ਵਿੱਚ ਭੀੜ ਸੀ। ਉਂਝ ਲੋਕਾਂ ਦੀ ਇੰਨੀ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਕਾਰ ਪ੍ਰਦਰਸ਼ਨ ਦੌਰਾਨ ਕੋਈ ਝੜਪ ਨਹੀਂ ਹੋਈ, ਫਿਰ ਵੀ ਸੰਸਦ ਭਵਨ 'ਤੇ ਬਣਾਏ ਗਏ 100 ਤੋਂ ਵਧੇਰੇ ਅਵਰੋਧਕਾਂ ਨੂੰ ਤੋੜਨ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 

ਇਸੇ ਦੌਰਾਨ ਏ.ਸੀ.ਟੀ ਪੁਲਸ ਨੇ ਕੈਨਬਰਾ ਵਿੱਚ ਪ੍ਰਦਰਸ਼ਨੀ ਪਾਰਕ ਵਿੱਚ ਡੇਰਾ ਜਮਾਏ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਕੋਲ ਇਸ ਸਥਾਨ ਨੂੰ ਛੱਡਣ ਲਈ ਐਤਵਾਰ ਤੱਕ ਦਾ ਸਮਾਂ ਹੈ, ਇਸ ਦੇ ਬਾਅਦ ਉਨ੍ਹਾਂ ਨੂੰ ਗੈਰ ਕਾਨੂੰਨੀ ਰੂਪ ਵਿੱਚ ਪਾਰਕ ਵਿੱਚ ਦਾਖਲ ਹੋਣ ਲਈ ਗ੍ਰਿਫ਼ਤਾਰ ਕੀਤਾ ਜਾਵੇਗਾ।

More News

NRI Post
..
NRI Post
..
NRI Post
..