by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : 14 ਫਰਵਰੀ ਯਾਨੀ ਵੈਲੇਨਟਾਈਨ ਡੇ ਇਹ ਦਿਨ ਪੂਰੀ ਦੁਨੀਆ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਮ ਆਦਮੀ ਤੋਂ ਲੈ ਕੇ ਬਾਲੀਵੁੱਡ ਅਤੇ ਟੀਵੀ ਸੈਲੇਬਸ ਵੀ ਇਸ ਦਿਨ ਨੂੰ ਮਨਾਉਣ ਵਿੱਚ ਪਿੱਛੇ ਨਹੀਂ ਰਹਿੰਦੇ। ਇਸ ਦੇ ਨਾਲ ਹੀ ਪਿਆਰ ਦੇ ਇਸ ਦਿਨ ਨੇਹਾ ਕੱਕੜ ਨੂੰ ਪਤੀ ਰੋਹਨਪ੍ਰੀਤ ਸਿੰਘ ਨੇ ਹੈਰਾਨ ਕਰ ਦਿੱਤਾ, ਜਿਸ ਨੂੰ ਦੇਖ ਕੇ ਉਹ ਕਾਫੀ ਭਾਵੁਕ ਹੋ ਗਈ।
ਨੇਹਾ ਕੱਕੜ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਰੋਹਨਪ੍ਰੀਤ ਸਿੰਘ ਹੱਥਾਂ 'ਚ ਲਾਲ ਰੰਗ ਦੇ ਗੁਬਾਰੇ ਲੈ ਕੇ ਗੋਡਿਆਂ ਭਾਰ ਬੈਠ ਕੇ ਪਤਨੀ ਨੂੰ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਨੇਹਾ ਕਾਫੀ ਭਾਵੁਕ ਨਜ਼ਰ ਆ ਰਹੀ ਹੈ।
ਇਸਦੇ ਇਲਾਵਾ ਮਲਿਕਾ ਅਰੋੜਾ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ 'ਤੇ ਅਦਾਕਾਰ ਅਰਜੁਨ ਕਪੂਰ ਦੇ ਨਾਲ ਆਪਣੀ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਅਦਾਕਾਰਾ ਅਰਜੁਨ ਨਾਲ ਹਮੇਸ਼ਾ ਆਪਣੀਆਂ ਰੋਮਾਂਟਿਕ ਤਸਵੀਰਾਂ ਸਾਂਝਿਆਂ ਕਰਦੀ ਰਹਿੰਦੀ ਹੈ।
More News
Jaskamal Singh
Jaskamal Singh