ਪ੍ਰਿੰਸ ਐਂਡਰਿਊ 122 ਕਰੋੜ ਡਾਲਰ ਦਾ ਕਰਨਗੇ ਭੁਗਤਾਨ, ਜਾਣੋ ਕਾਰਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡਿਊਕ ਆਫ਼ ਯੌਰਕ ਬ੍ਰਿਟੇਸ਼ ਦੇ ਪ੍ਰਿੰਸ ਐਂਡਰਿਊ ਅਤੇ ਵਰਜੀਨੀਆ ਰੌਬਰਟਸ ਗਿਫ਼ਰੇ ਵਿਚਕਾਰ ਸਮਝੋਤਾ ਹੋ ਗਿਆ ਹੈ। ਪ੍ਰਿੰਸ ਐਂਡਰਿਊ ਬ੍ਰਿਟੇਸ਼ ਦੀ ਮਹਾਰਾਣੀ ਐਲਿਜਾਬੇਬ ਦੂਜੀ ਦੇ ਬੇਟੇ ਹਨ। ਮਹਾਰਾਣੀ ਨੇ ਇਸ ਮਾਮਲੇ ਵਿੱਚ ਦਖਲ ਦਿੱਤਾ ਅਤੇ ਪ੍ਰਿੰਸ ਦੀਆ ਆਰਥਿਕ ਮਦਦ ਵੀ ਕੀਤੀ ਹੈ।

ਇਸ ਤੋਂ ਬਾਅਦ ਗਿਫ਼ਰੇ ਅਤੇ ਪ੍ਰਿੰਸ ਐਂਡਰਿਊ ਵਿਚਕਾਰ ਜਿਨਸੀ ਸ਼ੋਸ਼ਣ ਦੇ ਦੋਸ਼ ਮਾਮਲੇ ਵਿੱਚ ਸਮਝੋਤਾ ਹੋਇਆ ਸੀ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ 16 ਮਿਲੀਅਨ ਡਾਲਰ ਮਤਲਬ 122 ਕਰੋੜ ਦੇਣ ਦਾ ਸਮਝੋਤਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਮਹਾਰਾਣੀ ਐਲਿਜਾਬੇਬ ਨੇ ਦਖ਼ਲ ਦਿੱਤਾ। ਉਹ ਇਸ ਸਮਝੋਤੇ ਨਾਲ ਸਬੰਧਿਤ ਰਾਸ਼ੀ ਦੇਣ ਵਿੱਚ ਪ੍ਰਿੰਸ ਦੀ ਮਦਦ ਕਰੇਗੀ। ਕੁਲ ਮਿਲਾ ਕੇ ਇਹ ਸਾਰੀ ਰਾਸ਼ੀ ਮਹਾਰਾਣੀ ਦੇਵੇਗੀ।

More News

NRI Post
..
NRI Post
..
NRI Post
..