ਯੂਕਰੇਨ ‘ਚ ਫਸੇ ਭਾਰਤੀਆਂ ਦੀ ਮਦਦ ਲਈ Air India ਆਈ ਅੱਗੇ, ਇਸ ਦਿਨ ਤੋਂ ਸ਼ੁਰੂ ਕਰੇਗੀ ਉਡਾਣਾਂ

by jaskamal

ਨਿਊਜ਼ ਡੈਸਕ (ਜਸਕਮਲ) : ਰੂਸ ਵੱਲੋਂ ਹਮਲੇ ਦੇ ਖ਼ਤਰੇ ਵਿਚਾਲੇ ਯੂਕਰੇਨ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਏਅਰ ਇੰਡੀਆ ਨੇ ਤਿਆਰੀ ਕਰ ਲਈ ਹੈ। ਏਅਰ ਇੰਡੀਆ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਭਾਰਤ ਤੇ ਯੂਕਰੇਨ ਵਿਚਾਲੇ ਤਿੰਨ ਉਡਾਣਾਂ ਦਾ ਸੰਚਾਲਨ ਕਰੇਗੀ। ਏਅਰ ਲਾਈਨ ਨੇ ਕਿਹਾ ਕਿ ਇਹ ਉਡਾਣਾਂ 22, 24 ਤੇ 26 ਫਰਵਰੀ ਨੂੰ ਯੂਕਰੇਨ ਲਈ ਭੇਜੀਆਂ ਜਾਣਗੀਆਂ। ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ ’ਤੇ ਲਗਭਗ 100,000 ਸੈਨਿਕ ਤਾਇਨਾਤ ਕੀਤੇ ਹਨ ਅਤੇ ਜਲ ਸੈਨਾ ਅਭਿਆਸਾਂ ਲਈ ਕਾਲੇ ਸਾਗਰ ਵਿੱਚ ਜੰਗੀ ਬੇੜੇ ਭੇਜਣ ਤੋਂ ਇਲਾਵਾ ਯੂਕਰੇਨ ’ਤੇ ਸੰਭਾਵਿਤ ਰੂਸੀ ਹਮਲੇ ਬਾਰੇ ਨਾਟੋ ਦੇਸ਼ਾਂ ’ਚ ਚਿੰਤਾਵਾਂ ਪੈਦਾ ਕੀਤੀਆਂ ਹਨ।

ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਯੂਕਰੇਨ ’ਚ ਫਸੇ ਭਾਰਤੀਆਂ ਨੂੰ ਲੋੜੀਂਦੀ ਜਾਣਕਾਰੀ ਤੇ ਮਦਦ ਪ੍ਰਦਾਨ ਕਰਨ ਲਈ ਇਕ ਕੰਟਰੋਲ ਰੂਮ ਸਥਾਪਤ ਕੀਤਾ। ਯੂਕਰੇਨ ’ਚ ਭਾਰਤੀ ਦੂਤਾਵਾਸ ਨੇ ਪੂਰਬੀ ਯੂਰਪੀ ਦੇਸ਼ ’ਚ ਭਾਰਤੀਆਂ ਦੀ ਮਦਦ ਲਈ 24 ਘੰਟੇ ਚੱਲਣ ਵਾਲੀ ਹੈਲਪਲਾਈਨ ਵੀ ਸਥਾਪਿਤ ਕੀਤੀ ਹੈ। ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਟਵਿੱਟਰ ’ਤੇ ਕਿਹਾ ਕਿ ਉਹ 22, 24 ਤੇ 26 ਫਰਵਰੀ ਨੂੰ ਭਾਰਤ ਤੇ ਯੂਕਰੇਨ ਦੇ ਬੋਰਿਸਪਿਲ ਅੰਤਰ ਰਾਸ਼ਟਰੀ ਹਵਾਈ ਅੱਡੇ ਵਿਚਕਾਰ ਤਿੰਨ ਉਡਾਣਾਂ ਦਾ ਸੰਚਾਲਨ ਕਰੇਗੀ।

More News

NRI Post
..
NRI Post
..
NRI Post
..