ਵਿਆਹ ਦੇ ਬੰਧਨ ਵਿਚ ਬੱਧਣ ਜਾ ਰਹੀ ਐ ਅਫਸਾਨਾ ਖਾਨ, ਦੇਖੋ ਤਸਵੀਰਾਂ

by jaskamal

ਨਿਊਜ਼ ਡੈਸਕ : ਪੰਜਾਬੀ ਗਾਇਕਾ ਅਤੇ ਬਿਗ ਬੌਸ 15 ਦੀ ਮੁਕਾਬਲੇਬਾਜ਼ ਅਫਸਾਨਾ ਖਾਨ ਦੀ ਜ਼ਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਹੋਣ ਵਾਲਾ ਹੈ। ਅਫਸਾਨਾ ਆਪਣੇ ਪਿਆਰ ਸਾਜ਼ ਦੇ ਨਾਲ 19 ਫਰਵਰੀ ਭਾਵ ਅੱਜ ਵਿਆਹ  ਦੇ ਬੰਧਣ 'ਚ ਬੱਝਣ ਜਾ ਰਹੀ ਹੈ। ਅਜਿਹੇ 'ਚ ਅਫਸਾਨਾ ਖਾਨ ਅਤੇ ਸਾਜ਼ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ।

ਅਫਸਾਨਾ ਦੇ ਹੱਥਾਂ 'ਤੇ ਪੀਆ ਸਾਜ਼ ਦੇ ਨਾਂ ਦੀ ਮਹਿੰਦੀ ਰਚ ਚੁੱਕੀ ਹੈ। ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗ੍ਰੈਂਡ ਪ੍ਰੀ-ਵੈਡਿੰਗ ਸੈਰੇਮਨੀ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸੈਰੇਮਨੀ 'ਚ ਅਫਸਾਨਾ ਮਹਿੰਦੀ ਰੰਗ ਦੇ ਫਲੋਰਲ ਪ੍ਰਿਟਿੰਡ ਸੂਟ 'ਚ ਖੂਬਸੂਰਤ ਦਿਖੀ। ਅਫਸਾਨਾ ਸੂਟ ਦੇ ਨਾਲ ਉਨ੍ਹਾਂ ਨੇ ਰੈੱਡ ਦੁਪੱਟਾ ਕੈਰੀ ਕੀਤਾ ਸੀ। ਕੰਨਾਂ 'ਚ ਗੋਲਡਨ ਝੁਮਕੇ, ਮਿਨੀਮਲ ਮੇਕਅਪ ਅਫਸਾਨਾ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਸਨ। ਪਿਆਰ ਦੇ ਨਾਂ ਦੀ ਮਹਿੰਦੀ ਲੱਗਦੇ ਹੀ ਅਫਸਾਨਾ ਦਾ ਚਿਹਰਾ ਖਿਲ ਉਠਿਆ। ਜੇ ਸਾਜ਼ ਦੀ ਗੱਲ ਕਰੀਏ ਤਾਂ ਉਸ ਨੇ ਵੀ ਅਫਸਾਨਾ ਦਾ ਨਾਲ ਮੈਚਿੰਗ ਡਰੈੱਸ ਪਾਈ ਸੀ ਜਿਸ 'ਚ ਉਹ ਕਾਫੀ ਸੁੰਦਰ ਲੱਗ ਰਹੇ ਸਨ। 

More News

NRI Post
..
NRI Post
..
NRI Post
..