ਗਾਇਕ ਸਿੱਧੂ ਮੂਸੇ ਵਾਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਪਾਈ ਵੋਟ, ਲੋਕਾਂ ਨੂੰ ਕੀਤੀ ਇਹ ਅਪੀਲ

by jaskamal

ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਰੁਝਾਨ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਸਵੇਰ ਤੋਂ ਹੀ ਲੋਕ ਵੋਟ ਪਾਉਣ ਲਈ ਲਾਈਨਾਂ ਵਿਚ ਲੱਗਣੇ ਸ਼ੁਰੂ ਹੋ ਗਏ। ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ’ਚ ਵੀ ਵੋਟਿੰਗ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਮਸ਼ਹੂਰ ਪੰਜਾਬੀ ਗਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਿੱਧੂ ਮੂਸੇ ਵਾਲਾ ਨੇ ਵੋਟ ਪਾਉਣ ਤੋਂ ਬਾਅਦ ਆਪਣੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਉਨ੍ਹਾਂ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਮੈਂ ਆਪਣਾ ਫਰਜ਼ ਵੋਟ ਦੇ ਕੇ ਨਿਭਾਇਆ ਹੈ। ਤੁਸੀਂ ਵੀ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਅਤੇ ਵੋਟ ਜ਼ਰੂਰ ਪਾਇਓ। 

ਇਨ੍ਹਾਂ ਤੋਂ ਇਲਾਵਾ ਪੰਜਾਬੀ ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ ਅਤੇ ਕਰਮਜੀਤ ਅਨਮੋਲ ਨੇ ਵੀ ਆਪਣੀ ਵੋਟ ਪਾ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। 

More News

NRI Post
..
NRI Post
..
NRI Post
..