by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ੀਰਕਪੁਰ-ਪਟਿਆਲਾ ਸੜਕ 'ਤੇ ਪਿੰਡ ਰਾਮਪੁਰ ਕਲਾਂ ਦੇ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਹੌਂਡਾ ਸਿਟੀ ਕਾਰ ਸਵਾਰ 1 ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਜੈੱਕ ਲਗਾ ਕੇ ਟਰੱਕ ਥੱਲੇ ਜਾ ਵੜੀ ਕਾਰ ਅਤੇ ਜ਼ਖ਼ਮੀ ਨੂੰ ਬਾਹਰ ਕੱਢਿਆ ਅਤੇ ਮੌਕੇ ਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਪਹੁੰਚਦੇ ਹੀ ਡਾਕਟਰਾਂ ਨੇ ਕਾਰ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਦਿੰਦੇ ਹੋਏ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਸੜਕ 'ਤੇ ਪਿੰਡ ਰਾਮਪੁਰ ਕਲਾਂ ਦੇ ਨੇੜੇ ਇਕ ਟਰੱਕ ਵਿੱਚ ਪਿੱਛੋਂ ਇਕ ਕਾਰ ਦੀ ਟੱਕਰ ਹੋਈ ਹੈ। ਹਾਦਸੇ ਵਿਚ ਮਾਰਿਆ ਨੌਜਵਾਨ ਮੋਹਾਲੀ ਦਾ ਰਹਿਣ ਵਾਲਾ ਸੀ ਜੋ ਬਾਸਕਟਬਾਲ ਦਾ ਖਿਡਾਰੀ ਸੀ ਜੋ ਘਰੋਂ ਬਿਨ੍ਹਾਂ ਦੱਸੇ ਹੀ ਆਇਆ ਸੀ ਜਦਕਿ ਉਸਦੇ ਪਿਤਾ ਨੇ ਸੋਚਿਆ ਕਿ ਸੁਮਿਤਪਾਲ ਖੇਡਣ ਲਈ ਗਿਆ ਹੈ। ਪੁਲਿਸ ਵਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
More News
Jaskamal Singh