ਵੱਡਾ ਫੈਸਲਾ: ਯੂਕ੍ਰੇਨ ‘ਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਲਿਆਉਣ ਦਾ ਸਾਰਾ ਖ਼ਰਚਾ ਕਰਨਗੇ : PM ਮੋਦੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਵਲੋਂ ਯੂਕ੍ਰੇਨ 'ਤੇ ਹਮਲੇ ਬਾਅਦ ਉਥੇ ਰਹਿ ਰਹੇ ਭਾਰਤੀਆਂ ਲਈ ਪਰੇਸ਼ਾਨੀ ਵਧ ਗਈ ਹੈ। ਦੱਸ ਦਈਏ ਕਿ ਰੂਸ ਦੇ ਹਮਲੇ ਨੇ ਰਾਜਧਾਨੀ ਕੀਵ ਦੇ ਹਵਾਈ ਅੱਡੇ 'ਤੇ ਕੰਮ ਠੱਪ ਕਰ ਦਿੱਤਾ ਹੈ, ਜਿਸ ਨਾਲ ਵਿਸ਼ੇਸ਼ ਜਹਾਜ਼ ਭੇਜ ਕੇ ਭਾਰਤੀ ਨਾਗਰਿਕਾ ਨੂੰ ਕੱਢਣ ਦੀ ਯੋਜਨਾ ਪ੍ਰਭਾਵਿਤ ਹੋਈ ਹੈ। ਭਾਰਤੀ ਨਾਗਰਿਕਾ ਨੂੰ ਲਿਆਉਣ ਲਈ ਭੇਜੇ ਗਏ ਜਹਾਜ਼ ਨੂੰ ਬੇਰੰਗ ਪਰਤਣਾ ਪਿਆ।

ਇਸ ਦੇ ਨਾਲ ਹੀ PM ਮੋਦੀ ਨੇ CCS ਦੀ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਹੈ। ਅਜਿਹੇ 'ਚ ਭਾਰਤ ਨੇ ਯੂਕ੍ਰੇਨ ਦੀ ਪੱਛਮੀ ਸਰਹੱਦ ਨਾਲ ਲੱਗਦੇ ਦੂਜੇ ਦੇਸ਼ਾਂ ਦੇ ਜ਼ਮੀਨੀ ਰਸਤੇ ਤੋਂ ਨਾਗਰਿਕਾ ਨੂੰ ਵਾਪਸ ਲੈਣਾ ਸ਼ੁਰੂ ਕਰ ਦਿੱਤਾ ਹੈ। ਸਾਰੇ ਵਿਸ਼ੇਸ਼ ਉਡਾਣਾਂ ਦਾ ਖਰਚ ਸਰਕਾਰ ਉਠਾਏਗੀ। ਯੂਕਰੇਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੈਡੀਕਲ ਸਟੂਡੈਂਟਸ ਅਤੇ ਹੋਰ ਨਾਗਰਿਕ ਫੈਂਸਲੇ ਹੋ ਰਹੇ ਹਨ।

More News

NRI Post
..
NRI Post
..
NRI Post
..