ਲੈਣ-ਦੇਣ ਦੇ ਚਲਦੇ ਕਾਰੋਬਾਰੀ ਨੇ ਹੋਟਲ ‘ਚ ਕੀਤੀ ਖ਼ੁਦਕੁਸ਼ੀ, ਕਮਰੇ ‘ਚੋਂ ਮਿਲਿਆ ਖ਼ੁਦਕੁਸ਼ੀ ਨੋਟ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਚਕੂਲਾ ਦੇ ਪੰਜ ਸਿਤਾਰਾ ਹੋਟਲ ਦੇ ਕਮਰੇ ਇਕ ਕਾਰੋਬਾਰੀ ਨੇ  ’ਚ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਹੋਟਲ ਖ਼ਾਲੀ ਕਰਨ ਦਾ ਸਮਾਂ ਹੋ ਗਿਆ ਸੀ ਅਤੇ ਕਾਰੋਬਾਰੀ ਕਮਰੇ ’ਚੋਂ ਨਹੀਂ ਨਿਕਲਿਆ। ਜਦੋਂ ਹੋਟਲ ਸਟਾਫ਼ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਗਿਆ ਤਾਂ ਕਾਰੋਬਾਰੀ ਬੇਹੋਸ਼ ਪਿਆ ਹੋਇਆ ਸੀ। ਮੌਕੇ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ।

ਮ੍ਰਿਤਕ ਦੀ ਪਛਾਣ ਪੰਚਕੂਲਾ ਦੇ ਸੈਕਟਰ-35 ਦੇ ਰਹਿਣ ਵਾਲੇ ਮਨੀਸ਼ ਸੰਘੀ ਦੇ ਰੂਪ ’ਚ ਹੋਈ ਹੈ। ਪੁਲਿਸ ਨੂੰ ਕਮਰੇ ’ਚੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ’ਤੇ ਉਸ ਨੇ ਉਨ੍ਹਾਂ ਲੋਕਾਂ ਦੇ ਨਾਂ ਲਿਖੇ ਹੋਏ ਸਨ।ਪੁਲਿਸ ਵਲੋਂ ਖ਼ੁਦਕੁਸ਼ੀ ਨੋਟ ਨੂੰ ਦੇਖਦੇ ਹੋਏ ਵਪਾਰੀਆਂ ਸਮੇਤ ਉਸ ਦੇ ਰਿਸ਼ਤੇਦਾਰਾਂ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕੀਤਾ ਹੈ। ਹੁਣ ਪੁਲਿਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..