27 ਤੋਲਾ ਸੋਨਾ ਅਤੇ ਭਾਰਤੀ-ਵਿਦੇਸ਼ੀ ਕਰੰਸੀ ਲੈ ਚੋਰ ਹੋਏ ਫ਼ਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੀਨੋ ਦਿਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। NRI ਵਿਅਕਤੀ ਦੇ ਘਰੋਂ ਭਾਰਤੀ ਤੇ ਵਿਦੇਸ਼ੀ ਕਰੰਸੀ ਤੋਂ ਇਲਾਵਾ 27 ਤੋਲਾ ਸੋਨੇ ਦੇ ਗਹਿਣੇ ਚੋਰੀ ਕਰਕੇ ਚੋਰ ਫ਼ਰਾਰ ਹੋ ਗਏ ਹਨ। ਰਵਿੰਦਰ ਸਿੰਘ ਵਾਸੀ ਡੀ. ਐੱਸ. ਕਾਲੋਨੀ ਦੀਨਾਨਗਰ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਜਰਮਨ ਤੋਂ ਦੀਨਾਨਗਰ ਘਰ ਵਾਪਸ ਆਇਆ ਸੀ ਅਤੇ ਪਰਿਵਾਰ ਸਮੇਤ ਬਾਬਾ ਵਡਭਾਗ ਸਿੰਘ ਅਤੇ ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਲਈ ਗਏ ਸੀ।

ਉਨ੍ਹਾਂ ਕਿਹਾ ਕਿ ਜਦੋਂ ਉਹ ਘਰ ਆਏ ਤਾਂ ਦੇਖਿਆ ਤਾਂ ਸਾਰੇ ਕਮਰਿਆਂ ਦਾ ਸਾਮਾਨ ਖਿਲਰਿਆ ਪਿਆ ਸੀ ਅਤੇ ਚੋਰ ਮਕਾਨ ਦੀ ਪਿਛਲੇ ਪਾਸਿਓ ਕੰਧ ਦੀ ਗਰਿੱਲ ਤੋੜ ਕੇ ਘਰ ’ਚ ਦਾਖ਼ਲ ਹੋਏ। ਪੀੜਤ ਪਰਿਵਾਰ ਨੇ ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਅਤੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..